ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਘਰੇਲੂ ਕਲੇਸ਼ ਨੂੰ ਖ਼ਤਮ ਕਰਨ ਲਈ ਇੱਕ ਮਹਿਲਾ ਨੇ ਜਾਦੂ ਟੂਣੇ ਕਰਨ ਲਈ ਦੂਜੀ ਮਹਿਲਾ ਨੂੰ 75 ਹਜ਼ਾਰ ਰੁਪਏ ਦੇ ਦਿੱਤੇ 'ਤੇ ਪੈਸੇ ਦੇਣ ਤੋਂ ਬਾਅਦ ਵੀ ਮਹਿਲਾ ਦੇ ਘਰ ਲੜਾਈ ਖ਼ਤਮ ਨਹੀ ਹੋਈ। ਜਿਸ ਤੋਂ ਬਾਅਦ ਪੀੜਤਾ ਨੇ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਦਰਜ਼ ਕਾਰਵਾਈ। ਪੀੜਤ ਮਹਿਲਾ ਮੰਜੂ ਨੇ ਦੱਸਿਆ ਕਿ ਉਸ ਦਾ ਪਤੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ। ਜਿਸ ਕਾਰਨ ਉਸ ਨੂੰ ਅਹਿਮਦਗੜ੍ਹ ਮੰਡੀ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਕਿਹਾ ਕਿ ਤੁਸੀਂ ਬਾੜੇਵਾਲ ਆਵਣਾ ਦੀ ਇੱਕ ਮਹਿਲਾ ਮਾਤਾ ਕੋਲ ਆਓ।
ਉਹ ਤੁਹਾਡਾ ਕੰਮ ਕੁਝ ਦਿਨਾਂ 'ਚ ਕਰ ਦੇਵੇਗੀ। ਜਿਸ ਤੋਂ ਬਾਅਦ ਪੀੜਤ ਮਹਿਲਾ ਮੈਨੂੰ ਕੁਲਵੰਤ ਕੌਰ ਮਾਤਾ ਨੂੰ ਮਿਲੀ ।ਉਕਤ ਮਹਿਲਾ ਨੇ ਮੰਜੂ ਦੇ ਘਰ ਕਲੇਸ਼ ਕਰਨ ਲਈ 75 ਹਜ਼ਾਰ ਰੁਪਏ ਲਏ ਪਰ 2 ਮਹੀਨੇ ਬੀਤ ਗਏ ਪੀੜਤ ਮਹਿਲਾ ਘਰ ਕਲੇਸ਼ ਖ਼ਤਮ ਨਹੀ ਹੋਇਆ ਤਾਂ ਉਸ ਨੇ ਜਾਦੂ- ਟੋਣਾ ਕਰਨ ਵਾਲੀ ਮਹਿਲਾ ਕੋਲੋਂ ਆਪਣੇ ਪੈਸੇ ਵਾਪਸ ਮੰਗੇ ਪਰ ਉਕਤ ਮਹਿਲਾ ਨੇ ਪੈਸੇ ਨਹੀਂ ਦਿੱਤੇ ਤੇ ਮੰਜੂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।