by vikramsehajpal
ਓਂਟਾਰੀਓ (ਐਨ.ਆਰ.ਆਈ. ਮੀਡਿਆ) : ਮਨੂਲਾਈਫ ਫਾਇਨਾਂਸ਼ੀਅਲ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕੋਵਿਡ-19 ਦਾ ਪਰਿਵਾਰਾਂ ਦੀ ਵਿੱਤੀ ਸਥਿਤੀ, ਇੰਪਲੌਇਰਜ਼ ਤੋਂ ਲੈ ਕੇ ਵਰਕਰਜ਼ ਤੱਕ ਸਾਰਿਆਂ ਦੀ ਆਰਥਿਕ ਸਥਿਤੀ ਉੱਤੇ ਨਕਾਰਾਤਮਕ ਅਸਰ ਪਿਆ ਹੈI
ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਅਨੁਸਾਰ ਵਿੱਤੀ ਤਣਾਅ ਇਸ ਸਮੇਂ 11 ਫੀ ਸਦੀ ਤੋਂ ਵੱਧ ਕੇ 27 ਫੀ ਸਦੀ ਤੱਕ ਪਹੁੰਚ ਗਿਆ ਹੈI ਹਾਲਾਂਕਿ 44 ਫੀ ਸਦੀ ਕੈਨੇਡੀਅਨ ਮਹਾਂਮਾਰੀ ਤੋਂ ਪਹਿਲਾਂ ਵੀ ਵਿੱਤੀ ਦਿੱਕਤਾਂ ਹੰਢਾਅ ਰਹੇ ਸਨ ਪਰ ਆਊਟਬ੍ਰੇਕ ਤੋਂ ਬਾਅਦ ਇਹ ਅੰਕੜਾ 67 ਫੀ ਸਦੀ ਤੋਂ ਵੀ ਟੱਪ ਗਿਆ ਹੈI
ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਆਪਣੀ ਐਮਰਜੰਸੀ ਲਈ ਕੀਤੀ ਬਚਤ ਤੋਂ ਹੱਥ ਧੁਆਉਣੇ ਪਏ ਹਨ ਤੇ ਜਾਂ ਫਿਰ ਕਈ ਕੈਨੇਡੀਅਨਾਂ ਸਿਰ ਕਰਜ਼ਾ ਚੜ੍ਹ ਗਿਆ ਹੈ| ਇੱਥੇ ਹੀ ਬੱਸ ਨਹੀਂ ਹੁਣ ਕੈਨੇਡੀਅਨਾਂ ਵੱਲੋਂ ਫਾਇਨਾਂਸ਼ੀਅਲ ਪਲੈਨਰ ਦੀ ਵਰਤੋਂ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਤੇ ਕਈ ਕੈਨੇਡੀਅਨ ਆਪਣੇ ਇੰਪਲੌਇਰਜ਼ ਤੋਂ ਵੀ ਮਦਦ ਦੀ ਝਾਕ ਰੱਖ ਰਹੇ ਹਨI