by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਭਿਆਨਕ ਸੜਕ ਹਾਦਸੇ ਦੌਰਾਨ ਮਾਤਾ ਦੇ ਦਰਸ਼ਨ ਕਰਨ ਗਏ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਜਦਕਿ 5 ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਦੋ ਸ਼ਰਧਾਲੂ ਅੰਬਾਜੀ ਮਾਤਾ ਦੇ ਦਰਸ਼ਨ ਲਈ ਜਾ ਰਹੇ ਸੀ। ਉਸ ਸਮੇ ਇਹ ਹਾਦਸਾ ਵਾਪਰਿਆ ਸੀ। ਮਾਰੇ ਗਏ ਲੋਕ ਪੰਚਮਹਾਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਦੋ ਸ਼ਰਧਾਲੂ ਪੈਦਲ ਮਾਤਾ ਦੇ ਦਰਸ਼ਨ ਲਈ ਜਾ ਰਹੇ ਸੀ ਤਾਂ ਕਾਰ ਨੇ ਸਾਰੀਆਂ ਨੂੰ ਕੁਚਲ ਦਿੱਤਾ । ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ 5 ਲੋਕ ਜਖ਼ਮੀ ਹੋ ਗਏ । ਮੌਕੇ 'ਤੇ ਹੀ ਜਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ।