by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਕੂਲ ਸ਼੍ਰੀ ਰਾਮ ਆਸ਼ਰਮ ਦੇ 6ਵੀਂ ਜਮਾਤ ਦੇ ਵਿਦਿਆਰਥੀ ਅਨੁਰਾਗ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਤੋਂ ਬਾਅਦ ਸਕੂਲ ਸਟਾਫ ਵਲੋਂ ਬੱਚੇ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ,ਜਿੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬੱਚੇ ਦੀ ਪਿਤਾ ਨੇ ਕਿਹਾ ਅਨੁਰਾਗ ਨੂੰ ਹਸਪਤਾਲ ਲਿਜਾਂਦੇ ਸਮੇ ਉਸ ਨੇ ਕਿਹਾ ਕਿ ਕਲਾਸ ਵਿੱਚ ਹੀ ਇੱਕ ਅਲਮਾਰੀ ਵਿੱਚ ਰੱਖੀ ਗੋਲੀ ਉਸ ਨੇ ਖਾਂਦੀ ਸੀ । ਜਿਸ ਤੋਂ ਬਾਅਦ ਉਸ ਦੀ ਸਿਹਤ ਖਰਾਬ ਹੋ ਗਈ, ਬੱਚਾ ਆਪਣੇ ਪਿਤਾ ਨੂੰ ਜਵਾਬ ਨਹੀਂ ਦੇ ਸਕਿਆ ਕਿ ਕਲਾਸ 'ਚ ਜ਼ਹਿਰ ਕਿੱਥੋਂ ਆਇਆ? ਪੀੜਤ ਪਰਿਵਾਰਿਕ ਮੈਬਰਾਂ ਦੇ ਦੋਸ਼ ਹਨ ਕਿ ਸਕੂਲ ਵਿੱਚ ਸੁਰੱਖਿਆ ਦੇ ਕੋਈ ਪ੍ਰਬੰਧ ਨਹੀ ਹੈ । ਜਿਸ ਕਾਰਨ ਅੱਜ ਇਹ ਘਟਨਾ ਵਾਪਰ ਗਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।