by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬ੍ਰਿਸਬੇਨ ਦੇ ਦੱਖਣੀ ਇਲਾਕੇ ਦੇ ਲੋਗਨ ਹਸਪਤਾਲ 'ਚ ਦਾਖ਼ਲ ਪੰਜਾਬੀ 6 ਸਾਲਾ ਬੱਚੇ ਦੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਮੌਤ ਹੋ ਜਾਣ ਦਾ ਬੇਹੱਦ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਹਿਯਾਨ ਕਪਿਲ ਕੁਝ ਦਿਨਾਂ ਤੋਂ ਬਿਮਾਰ 'ਤੇ ਢਿੱਡ ਵਿੱਚ ਦਰਦ ਮਹਿਸੂਸ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਬ੍ਰਿਸਬੇਨ ਦੇ ਦੱਖਣ ਦੇ ਲੋਗਨ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕੀਤਾ ਗਿਆ ਸੀ।
ਹਿਯਾਨ ਦੇ ਪਰਿਵਾਰ ਨੇ ਦੱਸਿਆ ਕਿ ਰਾਤ ਛੁੱਟੀ ਹੋਣ ਤੋਂ ਪਹਿਲਾਂ ਹਿਯਾਨ ਨੇ ਹਸਪਤਾਲ ਵਿੱਚ 4 ਘੰਟੇ ਬਿਤਾਏ, ਜਿੱਥੇ ਉਹ ਉਲਟੀਆਂ ਕਰ ਰਿਹਾ ਸੀ। ਪਰਿਵਾਰ ਅਨੁਸਾਰ ਜਿਸ ਸਮੇਂ ਹਿਯਾਨ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ, ਉਦੋਂ ਵੀ ਉਹ ਦਰਦ ਵਿਚ ਸੀ।ਹਿਯਾਨ ਦੇ ਪਰਿਵਾਰਕ ਮੈਂਬਰ ਮੁੜ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਿਯਾਨ ਦੀ ਇਸ ਬੇਵਕਤੀ ਮੌਤ ਕਾਰਨ ਪਰਿਵਾਰ ਡੂੰਘੇ ਸਦਮੇ ਵਿਚ ਹੈ।