ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਦੇ ਨਵਾਦਾ ਵਿੱਚ ਦਿਲ -ਦਹਿਲਾਉਣ ਵਾਲ਼ਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕੋ ਪਰਿਵਾਰ ਦੇ 6 ਜੀਆਂ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਨਵਾਦਾ ਜ਼ਿਲ੍ਹੇ ਦੇ ਆਦਰਸ਼ ਸੋਸਾਇਟੀ ਕੋਲ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਇਕ ਪਰਿਵਾਰ ਦੇ 6 ਮੈਬਰਾਂ ਨੇ ਜ਼ਹਿਰ ਖਾ ਲਿਆ । ਜਿਸ ਕਾਰਨ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇੱਕ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਕਿ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਪਰਿਵਾਰ ਨੇ ਇਹ ਕਦਮ ਚੁੱਕਿਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਰਾਜੋਲੀ ਦਾ ਰਹਿਣ ਵਾਲਾ ਕੇਦਾਰਨਾਥ ਗੁਪਤਾ ਨਵਾਦਾ ਵਿੱਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਤੇ ਉਹ ਇਥੇ ਰਹਿ ਕੇ ਕਾਰੋਬਾਰ ਕਰਦਾ ਸੀ । ਉਸ ਨੇ ਕਿਸੇ ਕੋਲੋਂ ਕਰਜ਼ਾ ਲਿਆ ਤੇ ਉਹ ਕਰਜ਼ਾ ਵਾਪਸ ਨਹੀ ਕਰ ਪਾ ਰਿਹਾ ਸੀ। ਕਰਜ਼ੇ ਦੇ ਦਬਾਅ ਕਾਰਨ ਪਰਿਵਾਰਕ ਮੈਬਰਾਂ ਨੇ ਜ਼ਹਿਰ ਖਾ ਲਿਆ। ਜਿਸ 'ਚ ਕੇਦਾਰਨਾਥ ਗੁਪਤਾ ਦੇ ਪਰਿਵਾਰ ਦੇ 5 ਮੈਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ।
by jaskamal