by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ 'ਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਜੀਂਦ-ਚੰਡੀਗੜ੍ਹ ਰੋਡ 'ਤੇ ਪਿੰਡ ਕੰਡੇਲਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਟਰੱਕ ਅਤੇ ਪਿਕਅੱਪ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਆਲੇ-ਦੁਆਲੇ ਦੇ ਪਿੰਡ 'ਚ ਵੀ ਸੁਣਾਈ ਦਿੱਤੀ। ਸਾਰੇ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਂਦ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਜ਼ਖ਼ਮੀਆਂ ਨੇ ਦੱਸਿਆ ਕਿ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਦ ਵਾਸੀ ਪਿਆਰੇ ਲਾਲ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰ ਪਿਕਅੱਪ ਗੱਡੀ ਨਾਲ ਅਸਥੀਆਂ ਵਿਸਰਜਣ ਲਈ ਹਰਿਦੁਆਰ ਗਏ ਸਨ। ਨਹਰਿਦੁਆਰ ਤੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਕੰਡੇਲਾ ਨੇੜੇ ਜੀਂਦ ਤੋਂ ਕੈਥਲ ਜਾ ਰਹੇ ਟਰੱਕ ਨਾਲ ਪਿਕਅੱਪ ਦੀ ਟੱਕਰ ਹੋ ਗਈ। ਡਾਕਟਰਾਂ ਨੇ 6 ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ 17 ਜ਼ਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।