ਅੰਮ੍ਰਿਤਸਰ (ਦੇਵ ਇੰਦਰਜੀਤ) : ਆਕਸੀਜਨ ਦੀ ਘਾਟ ਨਾਲ ਪੰਜਾਬ 'ਚ ਵੀ ਹਾਹਾਕਾਰ ਮਚਣੀ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਸਥਿਤ ਨੀਲਕੰਠ ਹਸਪਤਾਲ 'ਚ ਸ਼ਨੀਵਾਰ ਸਵੇਰੇ 6 ਵਜੇ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਨਾਲ ਮੌਤ ਹੋ ਗਈ। ਮ੍ਰਿਤਕਾਂ ਦੇ ਵਾਰਸਾਂ ਨੇ ਕਿਹਾ ਕਿ ਇਹ ਮੌਤਾਂ ਰਾਤ ਨੂੰ ਹੋਈਆਂ ਪਰ ਇਸ ਬਾਰੇ ਦੱਸਿਆ ਸਵੇਰ ਵੇਲੇ ਗਿਆ। ਇਹ ਭੇਤ ਸਾਰੀ ਰਾਤ ਮਰੀਜ਼ਾਂ ਦੇ ਵਾਰਸਾਂ ਕੋਲੋਂ ਲੁਕਾ ਕੇ ਰੱਖਿਆ ਗਿਆ। ਸਵੇਰੇ ਜਿਉਂ ਹੀ ਮਰੀਜ਼ਾਂ ਦੇ ਵਾਰਸਾਂ ਨੂੰ ਇਸ ਬਾਰੇ ਪਤਾ ਲੱਗਾ, ਉਹ ਹਸਪਤਾਲ ਅੱਗੇ ਇਕੱਠੇ ਹੋ ਗਏ ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਭੜਾਸ ਕੱਢੀ। ਫਿਲਹਾਲ ਲਾਸ਼ਾਂ ਬਾਹਰ ਕੱਢੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਓਥੇ ਹੀ ਇਕ ਮਹਿਲਾ ਮਰੀਜ਼ ਦੇ ਭਰਾ ਨੇ ਦੱਸਿਆ ਕਿ ਉਸ ਦੀ ਕਰੋਨਾ ਨੈਗਟਿਵ ਰਿਪੋਟ ਆਈ ਸੀ ਤੇ ਹਸਪਤਾਲ ਵਾਲੇ ਦਬਾਵ ਬਣਾ ਰਹੇ ਸੀ ਕਿ ਕਰੋਨਾ ਪਾਜੀਟਿਵ ਕਰ ਦੇਣ ਗਏ ਜੇ ਕਰ ਰੋਲਾ ਪਾਇਆ ਕਿ ਹਸਪਤਾਲ 'ਚ ਆਕਸੀਜਨ ਦੀ ਘਾਟ ਹੈ ਤੇ ਜੇਕਰ ਇਸ ਕਾਰਨ ਮਰੀਜ਼ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੇ ਲਈ ਹਸਪਾਤਲ ਪ੍ਰਬੰਧਨ ਜ਼ਿੰਮੇਵਾਰ ਨਹੀਂ ਹੋਵੇਗਾ।
by vikramsehajpal