by
ਵੈੱਬ ਡੈਸਕ (NRI MEDIA) : ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 86,961 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1130 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 54,87,580 ਤੱਕ ਪਹੁੰਚ ਗਿਆ ਹੈ।
ਦੇਸ਼ ਵਿੱਚ ਹੁਣ ਤੱਕ 87,882 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇੱਕ ਦਿਨ ਵਿੱਚ 93,356 ਮਰੀਜ਼ ਠੀਕ ਹੋਏ ਹਨ। ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 43,96,399 ਹੈ। ਦੇਸ਼ ਵਿੱਚ ਰਿਕਵਰੀ ਦੀ ਦਰ 80.11% ਤੱਕ ਪਹੁੰਚ ਗਈ ਹੈ।ਇਸ ਸਮੇਂ ਕੁੱਲ ਐਕਟਿਵ ਮਾਮਲੇ 18.28% ਭਾਵ 10,03,299 ਹਨ ਤੇ ਮੌਤ ਦਰ 1.6% 'ਤੇ ਚੱਲ ਰਹੀ ਹੈ, ਜਦਕਿ ਪੌਜ਼ਿਟਿਵਿਟੀ ਦਰ 11.88% 'ਤੇ ਹੈ।