by vikramsehajpal
ਸੰਯੁਕਤ ਰਾਸ਼ਟਰ (ਦੇਵ ਇੰਦਰਜੀਤ)- ਸੰਯੁਕਤ ਰਾਸ਼ਟਰ ’ਚ ਭਾਰਤ ਦੇ ਰਾਜਦੂਤ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਭਾਰਤ ਮਨੁੱਖਤਾ ਦੇ ਸਾਂਝੇ ਦੁਸ਼ਮਣਾਂ ਜਿਵੇਂ ਅਤਿਵਾਦ ਅਤੇ ਖ਼ਿਲਾਫ਼ ਆਵਾਜ਼ ਚੁੱਕਣ ਤੋਂ ਨਹੀਂ ਝਿਜਕੇਗਾ।
ਇੱਥੇ ਯੂਐੱਨ ’ਚ ਝੰਡਾ ਲਹਿਰਾਉਣ ਦੇ ਵਿਸ਼ੇਸ਼ ਸਮਾਗਮ ਦੌਰਾਨ ਯੂ.ਐੱਨ ’ਚ ਭਾਰਤ ਸਥਾਈ ਨੁਮਾਇੰਦੇ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਆਪਣੀ ਮੈਂਬਰਸ਼ਿਪ ਦੀ ਮਿਆਦ ਦੌਰਾਨ ਭਾਰਤ ਆਲਮੀ ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦਿਆਂ ਦੇ ਹੱਲ ਲਈ ਮਨੁੱਖੀ ਕੇਂਦਰਤ ਅਤੇ ਪੂਰਨ ਹੱਲ ਲਿਆਉਣ ਦੀ ਕੋਸ਼ਿਸ਼ ਕਰੇਗਾ। ਵਿਸ਼ੇਸ਼ ਸਮਾਗਮ ਦੌਰਾਨ ਸੁਰੱਖਿਆ ਕੌਂਸਲ ਦੇ ਪੰਜ ਨਵੇਂ ਗ਼ੈਰ-ਸਥਾਈ ਮੈਂਬਰ ਦੇਸ਼ਾਂ ਭਾਰਤ, ਨਾਰਵੇ, ਕੀਨੀਆ, ਆਇਰਲੈਂਡ ਅਤੇ ਮੈਕਸੀਕੋ ਝੰਡੇ ਲਹਿਰਾਉਣ ਸਬੰਧੀ ਵਿਸ਼ੇਸ਼ ਸਮਾਗਮ ਕੀਤਾ ਗਿਆ। ਜ਼ਿਕਰਯੋਕਗ ਹੈ ਕਿ ਯੂਐੱਨ ਦੀ 15 ਮੈਂਬਰੀ ਬਾਡੀ ’ਚ ਭਾਰਤ ਦੀ ਮੈਂਬਰਸ਼ਿਪ ਮਿਆਦ ਪਹਿਲੀ ਜਨਵਰੀ ਤੋਂ ਸ਼ੁਰੂ ਹੋ ਚੁੱਕੀ।