ਲੈਂਟਰ ਦੇ ਮਲਵੇ ਹੇਠਾਂ ਦੱਬੇ 5 ਮਜ਼ਦੂਰ, ITBP ਤੇ NDRF ਟੀਮਾਂ ਵੱਲੋਂ ਬਚਾਅ ਕਾਰਜ ਜਾਰੀ

by jaskamal

ਪੱਤਰ ਪ੍ਰੇਰਕ : ਪੰਜਾਬ ਸਣੇ ਕਈ ਸੂਭਿਆਂ 'ਚ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਪੁਰਾਣੀਆਂ ਇਮਾਰਤਾਂ ਨੂੰ ਆਧੁਨਿਕ ਤਕਨੀਕਾਂ ਰਾਹੀ ਉੱਚਾ ਚੁੱਕਿਆ ਜਾਂਦਾ ਹੈ ਪਰ ਇਸ ਵਿਚਾਲੇ ਕਈ ਵਾਰ ਲੈਂਟਰ ਡਿੱਗਣ ਕਾਰਨ ਹਾਦਸੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਅਜਿਹਾ ਹੀ ਇੱਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਵੀਰਵਾਰ ਦੁਪਹਿਰ ਬਾਅਦ ਰੂਪਨਗਰ ਦੀ ਪ੍ਰੀਤ ਕਾਲੋਨੀ 'ਚ ਇੱਕ ਘਰ ਦਾ ਲੈਂਟਰ ਚੁੱਕਣ 'ਚ ਲੱਗੇ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ। ਦੱਸਿਆ ਜਾ ਰਿਹਾ ਕਿ ਇਹ ਘਰ ਦੋ ਮੰਜ਼ਿਲਾਂ ਸੀ, ਜਿਸ ਦੀ ਕਿ ਆਧੁਨਿਕ ਤਕਨੀਕ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਇਸ ਹਾਦਸੇ ਤੋਂ ਬਾਅਦ ਤੁਰੰਤ ਜੇਸੀਬੀ ਮਸ਼ੀਨ ਬੁਲਾਈ ਗਈ ਅਤੇ ਲੈਂਟਰ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਤੇ ਨਾਲ ਹੀ ਬਚਾਅ ਕਾਰਜ ਲਈ ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਬੁਲਾਈਆਂ ਗਈਆਂ। ਜਿੰਨ੍ਹਾਂ ਵਲੋਂ ਬਚਾਅ ਕਾਰਜ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਮਜ਼ਦੂਰਾਂ ਨੂੰ ਹੇਠਾਂ ਤੋਂ ਸੁਰੱਖਿਅਤ ਕੱਢਿਆ ਜਾ ਸਕੇ। ਉਨ੍ਹਾਂ ਵਲੋਂ ਮੌਕੇ ਤੋਂ ਮਲਬਾ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਮਜ਼ਦੂਰਾਂ ਦੀਆਂ ਆਵਾਜ਼ਾਂ ਮਲਵੇ ਦੇ ਹੇਠਾਂ ਤੋਂ ਸੁਣੀਆਂ ਜਾ ਰਹੀਆਂ ਹਨ।