by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਫਤਿਹਪੁਰ ’ਚ ਬਰਾਤੀਆਂ ਨਾਲ ਭਰੀ ਬੱਸ ਦੀ ਇਕ ਟਰੈਕਟਰ-ਟਰਾਲੀ ਨਾਲ ਟੱਕਰ ’ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖਮੀ ਹੋ ਗਏ। ਪੁਲਿਸ ਇੰਸਪੈਕਟਰ ਹੇਮਰਾਜ ਮੀਣਾ ਨੇ ਦੱਸਿਆ ਕਿ ਕੌਸ਼ਾਂਬੀ ਤੋਂ ਫਤਿਹਪੁਰ ਜਾ ਰਹੀ ਬੱਸ ਇਕ ਟਰੈਕਟਰ-ਟਰਾਲੀ ਨਾਲ ਟਕਰਾ ਕੇ ਪਲਟ ਗਈ।
ਜਾਣਕਾਰੀ ਅਨੁਸਾਰ ਕੌਸ਼ਾਂਬੀ ਦੇ ਸੈਨੀ ਥਾਣਾ ਖੇਤਰ ’ਚ ਕਮਾਲਪੁਰ ਪਿੰਡ ਤੋਂ ਬੱਸ ਬਰਾਤ ਲੈ ਕੇ ਫਤਿਹਪੁਰ ਜ਼ਿਲ੍ਹੇ ਦੇ ਸੁਲਤਾਨਪੁਰ ਜਾ ਰਹੀ ਸੀ। ਬੇਕਾਬੂ ਬੱਸ ਟਰੈਕਟਰ ਨਾਲ ਟਕਰਾ ਗਈ। ਇਸ ਨਾਲ ਬੱਸ ’ਚ ਸਵਾਰ 4 ਬਰਾਤੀਆਂ ਦੀ ਮੌਕ ’ਤੇ ਹੀ ਮੌਤ ਹੋ ਗਈ। ਜਦਕਿ 15 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ’ਚ 5 ਲੋਕਾਂ ਦੀ ਮੌਤ ’ਤੇ ਡੂੰਘਾ ਸੋਗ ਜ਼ਾਹਰ ਕਰਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਹੈ।