by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਲਕਾਤਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਮਕਾਨ ਵਿੱਚ ਸਿਲੰਡਰ ਫਟਣ ਨਾਲ ਇਕ ਪਰਿਵਾਰ ਦੇ 5 ਜੀਅ ਝੁਲਸ ਗਏ ਹਨ। ਜਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਮਕਾਨ ਵਿੱਚ ਸਿਲੰਡਰ ਫਟਣ ਨਾਲ ਮਾਤਾ -ਪਿਤਾ ਸਮੇਤ 3 ਨਾਬਾਲਗ ਬੱਚੇ ਝੁਲਸ ਗਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਇਹ ਧਮਾਕਾ ਉਸ ਸਮੇ ਹੋਇਆ ਜਦੋ ਸੰਦੀਪ ਯਾਦਵ ਦੀ ਪਤਨੀ ਸਵੇਰੇ ਚਾਹ ਬਣਾ ਰਹੀ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।