by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਦੈਪੁਰ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਮਹਾਰਾਸ਼ਟਰ ਤੋਂ ਇਕ ਮਾਮਲਾ ਸਮੇਂ ਆਇਆ ਹੈ । ਦੱਸ ਦੇਈਏ ਕਿ ਮਹਾਰਾਸ਼ਟਰ ਦੇ ਅਮਰਾਵਤੀ 'ਚ ਪਿਛਲੇ ਮਹੀਨੇ ਇਕ ਕੈਮਿਸਟ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜਾਂਚ ਅਮਿਤ ਸ਼ਾਹ ਨੇ NIA ਨੂੰ ਸੌਂਪੀ ਹੈ।
ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ 'ਚ ਕੁਝ ਲੋਕਾਂ ਵਲੋਂ 54 ਸਾਲਾ ਇਕ ਕੈਮਿਸਟ ਦਾ ਚਾਕੂ ਮਾਰ ਕੇ ਕਤਲ ਕਰ ਦਿੱਤੋ ਗਿਆ ਹੈ । ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ।ਹੈ ਪੁਲਿਸ ਨੇ ਦੱਸਿਆ ਕਿ ਕੈਮਿਸਟ ਨੇ ਨੂਪੁਰ ਸ਼ਰਮਾ ਦੇ ਸਮਰਥਨ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਦੀ ਸਖਤ ਨਿੰਦਾ ਕੀਤੀ ਗਈ ਸੀ।