by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : SIT ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਨਿਰਾਲਾ ਨਗਰ 'ਚ ਹੋਏ ਤੀਹਰੇ ਕਤਲ 'ਚ ਸ਼ਾਮਲ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। SIT ਪੰਜਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਕਤਲ ਕੇਸ 'ਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮਾਮਲੇ 'ਚ 21 ਨਾਮਜ਼ਦ ਹਨ।
1984 ਕਾਨਪੁਰ 'ਚ ਹੋਏ ਸਿੱਖ ਵਿਰੋਧੀ ਦੰਗਿਆਂ 'ਚ 127 ਸਿੱਖ ਮਾਰੇ ਗਏ ਸਨ, ਜਿਨ੍ਹਾਂ 'ਚ ਨਿਰਾਲਾਨਗਰ ਦੇ ਰਛਪਾਲ ਸਿੰਘ, ਭੁਪਿੰਦਰ ਸਿੰਘ ਅਤੇ ਸਤਵੀਰ ਸਿੰਘ ਉਰਫ਼ ਕਾਲੇ ਵੀ ਮਾਰੇ ਗਏ ਸਨ। SIT ਨੇ ਇਸ ਮਾਮਲੇ 'ਚ ਸੈਫੁੱਲਾ, ਅਬਦੁਲ ਰਹਿਮਾਨ, ਵਿਜੇ ਨਰਾਇਣ, ਯੋਗੇਂਦਰ ਸਿੰਘ, ਮੋਬਿਨ ਸ਼ਾਹ ਤੇ ਅਮਰ ਸਿੰਘ ਉਰਫ਼ ਭੂਰਾ ਵਾਸੀ ਰਾਮਸਰੀ ਪਿੰਡ ਘਾਟਮਪੁਰ ਨੂੰ ਜੇਲ੍ਹ ਭੇਜ ਦਿੱਤਾ ਸੀ।