ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ 1 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਕਿ ASI ਕੁਲਵਿੰਦਰ ਸਿੰਘ ਆਪਣੀ ਪੁਲਿਸ ਟੀਮ ਦੌਰਾਨ ਚੁੰਗੀ ਕਪੂਰਥਲਾ ਮੌਜੂਦ ਸੀ ਕਿ ਸੂਚਨਾ ਮਿਲੀ ਸੀ ਕਿ ਲਖਵਿੰਦਰ ਸਿੰਘ ਜ਼ਿਲ੍ਹਾ ਜਲੰਧਰ ਜੋਕਿ ਆਪਣੀ ਸਕੂਟਰੀ ਦੇ ਅਗੇ ਪਲਾਸਟਿਕ ਦੀ ਕੈਨੀ 'ਚ ਦੇਸ਼ੀ ਸ਼ਰਾਬ ਲੈ ਕੇ ਅਜੀਤ ਨਗਰ ਵਲੋਂ ਚੁਹੜਵਾਲ ਪਿੰਡ ਦੇ ਰਸਤੇ ਇਕ ਕਾਲੋਨੀ ਨੂੰ ਜਾ ਰਹੀਆਂ ਸੀ । ਇਸ ਦੌਰਾਨ ਕਾਲੋਨੀ ਕੋਲ ਨਾਕੇਬੰਦੀ ਕੀਤੀ ਗਈ ਤਾਂ ਲਖਵਿੰਦਰ ਸਿੰਘ ਕੋਲੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰਾਂ ਹੀ ਪੁਲਿਸ ਨੇ ਗੁਪਤ ਸੂਚਨਾ ਮਿਲੀ ਸੀ ਕਿ ਬਿਕਰਮ ਚੰਦ ਆਪਣੀ ਦੁਕਾਨ 'ਤੇ ਢੱਡੇ ਸੱਟੇ ਦਾ ਕੰਮ ਕਰਦਾ ਹੈ ਤੇ ਉਸ ਸਮੇ ਅਵਾਜ਼ ਦੇ ਕੇ ਦੜਾ ਲਗਾ ਰਿਹਾ ਹੈ। ਜਿਸ ਤੇ ਪੁਲਿਸ ਨੇ ਆਪਣੀ ਟੀਮ ਨਾਲ ਰੇਡ ਮਾਰੀ 'ਤੇ ਦੋਸ਼ੀ ਕੋਲੋ ਨਕਦੀ ਤੇ ਦੜੇ ਵਾਲਿਆਂ ਪਰਚੀਆਂ ਬਰਾਮਦ ਕੀਤੀਆਂ ਹਨ। ਫਿਲਹਾਲ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ।
by jaskamal