ਨਿਊਜ਼ ਡੈਸਕ (ਜਸਕਲਮ) : ਦਿੱਲੀ ਸਿਹਤ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਵਿਦੇਸ਼ ਯਾਤਰਾ ਕਰ ਕੇ ਦਿੱਲੀ ਪਰਤੇ ਚਾਰ ਹੋਰ ਵਿਅਕਤੀਆਂ ਦੇ ਓਮੀਕ੍ਰੋਨ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਦਿੱਲੀ ’ਚ ਓਮੀਕਰੋਨ ਦੇ ਪਹਿਲੇ ਮਰੀਜ਼ 37 ਸਾਲਾ ਵਿਅਕਤੀ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਮੰਗਲਵਾਰ ਨੂੰ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਓਮਾਈਕਰੋਨ ਵੇਰੀਐਂਟ ਦੇ 4 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ 'ਚ ਸਿਹਤ ਵਿਭਾਗ ਅਲਰਟ 'ਤੇ ਹੈ। ਇਸ ਦੇ ਨਾਲ, ਦਿੱਲੀ 'ਚ ਓਮੀਕਰੋਨ ਦੇ ਕੇਸਾਂ ਦੀ ਕੁੱਲ ਗਿਣਤੀ 6 ਹੋ ਗਈ ਹੈ। 6 ਕੇਸਾਂ 'ਚੋਂ, 1 ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਦਿਨ 'ਚ ਦਿੱਲੀ ਦੇ ਪਹਿਲੇ ਓਮੀਕ੍ਰੋਨ ਮਰੀਜ਼, ਇਕ 37 ਸਾਲਾ ਵਿਅਕਤੀ, ਨੂੰ ਐਲਐਨਜੇਪੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਰਾਂਚੀ ਦਾ ਰਹਿਣ ਵਾਲਾ ਇਹ ਵਿਅਕਤੀ 2 ਦਸੰਬਰ ਨੂੰ ਕਤਰ ਏਅਰਵੇਜ਼ ਦੀ ਫਲਾਈਟ ਰਾਹੀਂ ਤਨਜ਼ਾਨੀਆ ਤੋਂ ਦੋਹਾ ਤੇ ਉਥੋਂ ਦਿੱਲੀ ਗਿਆ ਸੀ। ਉਹ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ 'ਚ ਇਕ ਹਫ਼ਤੇ ਤਕ ਰਿਹਾ ਤੇ ਉਸ 'ਚ ਹਲਕੇ ਲੱਛਣ ਸਨ।