by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਕੈਲੀਫੋਰਨੀਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪੰਜਾਬੀ ਪਰਿਵਾਰ ਦੇ 4 ਜੀਅ ਅਗਵਾ ਹੋ ਗਏ ਹਨ। ਜਿਸ 'ਚ 8 ਮਹੀਨਿਆਂ ਦੀ ਬੱਚੀ ਤੇ ਉਸ ਦੇ ਮਾਪੇ ਵੀ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ। ਉਨ੍ਹਾਂ 'ਚ ਅਮਨਦੀਪ ਸਿੰਘ, 36 ਸਾਲਾ ਜਸਦੀਪ ਸਿੰਘ ,ਜਸਲੀਨ ਕੌਰ ਤੇ ਉਨ੍ਹਾਂ ਦੀ 8 ਮਹੀਨਿਆਂ ਦੀ ਬੱਚੀ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।