by mediateam
13 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ | ਦੱਸ ਦਈਏ ਕਿ ਜਖਮੀਆਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ | ਮਾਰਖਮ 'ਚ ਹੋਏ ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਸਟੀਲਜ਼ ਐਵਨਿਊ ਅਤੇ ਸੇਵੇਲਜ਼ ਰੋਡ 'ਤੇ ਐਮਰਜੰਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ |
ਉਥੇ ਹੀ ਪੁਲਿਸ ਨੇ ਮੌਕੇ 'ਤੇ ਅੱਜ ਸਵੇਰੇ ਕਰੀਬ 6 ਵਜੇ ਪਹੁੰਚ ਕੇ ਘਟਨਾਸਥਲ ਨੂੰ ਸੀਲ ਕਰ ਜਾਂਚ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਕ ਪਤਾ ਲਗਾ ਹੈ ਕਿ ਜ਼ਖਮੀਆਂ 'ਚ ਇੱਕ ਕਾਰ ਦਾ ਡਰਾਈਵਰ, ਇੱਕ 50 ਸਾਲਾਂ ਔਰਤ ਅਤੇ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ | ਜ਼ਖਮੀਆਂ ਨੂੰ ਮੌਕੇ 'ਤੇ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਓਹਨਾ ਦਾ ਇਲਾਜ ਚੱਲ ਰਿਹਾ ਹੈ |