by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਪ੍ਰੇਸ਼ਨ ਗੰਗਾ ਤਹਿਤ ਭਾਰਤ ਸਰਕਾਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਯੂਕਰੇਨ ਵਿਚੋਂ ਕੱਢਿਆ ਜਾ ਰਿਹਾ ਹੈ। ਯੂਕਰੇਨ ਵਿੱਚ ਫਸੇ 798 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦੇ ਚਾਰ ਜਹਾਜ਼ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ, ਹੰਗਰੀ ਦੀ ਰਾਜਧਾਨੀ ਬੁਡਾਪੈਸਟ ਅਤੇ ਪੋਲੈਂਡ ਦੇ ਸ਼ਹਿਰ ਜ਼ੇਜ਼ੋ ਤੋਂ ਹਿੰਡਨ ਏਅਰ ਫੋਰਸ ਬੇਸ ਪਹੁੰਚੇ।
ਜਾਣਕਾਰੀ ਅਨੁਸਾਰ ਬੁਖਾਰੈਸਟ ਤੋਂ 200 ਯਾਤਰੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਪਹਿਲਾ ਜਹਾਜ਼ ਹਿੰਡਨ ਏਅਰ ਫੋਰਸ ਬੇਸ ਪੁੱਜਿਆ। ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਉੱਥੇ ਉਨ੍ਹਾਂ ਦਾ ਸਵਾਗਤ ਕੀਤਾ। ਕੱਲ੍ਹ 4 ਉਡਾਨਾਂ ਸੁਸੇਵਾ ਆਉਣਗੀਆਂ ਅਤੇ 900-1000 ਵਿਦਿਆਰਥੀਆਂ ਨੂੰ ਲੈ ਕੇ ਜਾਣਗੀਆਂ। ਉਨ੍ਹਾਂ ਨੇ ਦੱਸਿਆ ਲਗਭਗ 1300 ਨਾਗਰਿਕਾਂ ਨੂੰ ਲੈ ਕੇ 6 ਉਡਾਨਾਂ ਰਵਾਨਾ ਹੋਈਆਂ ਹਨ।