ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਦਿਲ -ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਇਥੇ 4 ਕੁੜੀਆਂ ਨੇ ਮਿਲ ਕੇ ਇਕ ਮੁੰਡੇ ਨਾਲ ਜਬਰ -ਜ਼ਨਾਹ ਕੀਤਾ । ਦੱਸਿਆ ਜਾ ਰਿਹਾ ਕੁੜੀਆਂ ਨੇ ਲੜਕੇ ਦਾ ਸਰੀਰਕ ਸ਼ੋਸ਼ਣ ਕੀਤਾ, ਫਿਰ ਜਦੋ ਉਨ੍ਹਾਂ ਦਾ ਮਨ ਭਰ ਗਿਆ ਤਾਂ ਉਸ ਨੂੰ ਸਵੇਰੇ ਛੱਡ ਕੇ ਭੱਜ ਗਈਆਂ। ਫੈਕਟਰੀ ਕਰਮਚਾਰੀ ਨੇ ਦੱਸਿਆ ਕਿ ਲੈਦਰ ਕੰਪਲੈਕਸ ਰੋਡ ਵਲੋਂ ਕੰਮ ਤੋਂ ਘਰ ਵਾਪਸ ਜਾਂਦੇ ਸਮੇ ਇਕ ਕਾਰ 'ਚ 4 ਲੜਕੀਆਂ ਨੇ ਉਸ ਨੂੰ ਅਗਵਾ ਕਰ ਲਿਆ। ਇਹ ਕੁੜੀਆਂ ਉਸ ਨੂੰ ਕਿਸੇ ਥਾਂ 'ਤੇ ਲੈ ਗਈਆਂ ਤੇ ਉਸ ਨਾਲ ਜ਼ਬਰ -ਜ਼ਨਾਹ ਕੀਤਾ। ਕਰਮਚਾਰੀ ਨੇ ਕਿਹਾ ਉਹ ਰਾਤ ਨੂੰ ਫੈਕਟਰੀ 'ਚ ਡਿਊਟੀ ਖਤਮ ਕਰਕੇ ਘਰ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਇਕ ਗੱਡੀ ਸੜਕ 'ਤੇ ਆ ਕੇ ਰੁਕ ਗਈ। ਕਾਰ 'ਚ ਸਵਾਰ 4 ਕੁੜੀਆਂ ਉਸ ਕੋਲੋਂ ਪਤਾ ਪੁੱਛਣ ਲੱਗੀਆਂ , ਉਹ ਪਤਾ ਦੱਸ ਰਿਹਾ ਸੀ ਕਿ ਕੁਝ ਹੀ ਸਮੇ 'ਚ ਉਸ ਨੂੰ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਕਾਰ 'ਚ ਬਿਠਾ ਕੇ ਕੀਤੇ ਹੋਰ ਲੈ ਗਏ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal