ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਪਿੰਡ ਮੋਮਨਵਾਲ ਤੋਂ ਇਕ ਮਾਮਲਾ ਸਾਹਮਣੇ ਆਇਆ,ਜਿਥੇ ਬਲਜੀਤ ਕੌਰ ਨਾਲ ਦੀ ਮਹਿਲਾ ਦਾ ਦੂਜਾ ਵਿਆਹ ਘਰਦਿਆਂ ਦੀ ਰਜ਼ਾਮੰਦੀ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਦਿਆਲ ਸਿੰਘ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਕਿ ਪਤੀ ਆਪਣੇ ਸਹੁਰੇ ਘਰ ਹੀ ਰਹਿੰਦਾ ਸੀ ਕਿਉਕਿ ਬਲਜੀਤ ਕੌਰ ਦੇ ਭਰਾ ਦੀ ਮੌਤ ਹੋ ਚੁੱਕੀ ਸੀ ਤੇ ਉਸ ਦਾ ਪਿਤਾ ਪਾਗਲ ਸੀ। ਜਿਸ ਕਾਰਨ ਉਹ ਤੇ ਉਸ ਦਾ ਪਤੀ ਪੇਕੇ ਘਰ ਹੀ ਰਹਿੰਦੇ ਸੀ ।
ਜਾਣਕਾਰੀ ਅਨੁਸਾਰ ਹੁਣ ਉਸ ਦਾ ਪਤੀ ਆਪਣੀ ਭੈਣ ਦੇ ਘਰ ਕਿਸੇ ਦੂਜੀ ਔਰਤ ਨਾਲ ਰਹਿੰਦਾ ਸੀ। ਇਸ ਦਾ ਪਤਾ ਜਦੋ ਬਲਜੀਤ ਕੌਰ ਨੂੰ ਲੱਗਾ ਤਾਂ ਉਸ ਨੇ ਆਪਣੇ ਪਤੀ ਦੀ ਭੈਣ ਘਰ ਜਾ ਕੇ ਹੰਗਾਮਾ ਕੀਤਾ। ਇਸ ਦੌਰਾਨ ਉਸ ਨੇ ਪੁਲਿਸ ਨੂੰ ਮਾਮਲੇ ਵੀ ਦਰਜ ਕਰਵਾਇਆ । ਪੀੜਤਾ ਨੇ ਦੱਸਿਆ ਕਿ ਉਸ ਦਾ 10 ਮਹੀਨੇ ਪਹਿਲਾਂ ਹੀ ਸੁਖਦਿਆਲ ਸਿੰਘ ਨਾਲ ਵਿਆਹ ਹੋਇਆ ਸੀ ਤੇ ਉਸ ਦੇ ਪਹਿਲਾਂ ਵੀ 4 ਵਿਆਹ ਹੋ ਚੁੱਕੇ ਹਨ। ਮੇਰਾ ਪਿਓ ਪਾਗਲ ਹੈ, ਜਿਸ ਨਾਲ ਉਹ ਹਮੇਸ਼ਾ ਕੁੱਟਮਾਰ ਕਰਦਾ ਸੀ । ਪੀੜਤਾ ਨੇ ਕਿਹਾ ਹੁਣ ਪਤਾ ਲੱਗਾ ਕਿ ਉਸ ਦਾ ਪਤੀ ਆਪਣੀ ਭੈਣ ਘਰ ਕਿਸੀ ਹੋਰ ਔਰਤ ਨਾਲ ਰਹਿੰਦਾ ਹੈ ਜੋ ਕਿ ਜੰਮੂ ਦੀ ਰਹਿਣ ਵਾਲੀ ਹੈ ।