by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 3 ਸਾਲਾਂ ਪਾਕਿਸਤਾਨੀ ਬੱਚਾ ਵੀ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਭਾਰਤ'ਚ ਦਾਖਲ ਹੋ ਗਿਆ। ਜਾਣਕਾਰੀ ਅਨੁਸਾਰ ਪਾਕਿਸਤਾਨੀ ਬੱਚਾ ਫਿਰੋਜ਼ਪੁਰ ਸੈਕਟਰ ਦੀ ਕਿਸੇ ਚੌਕੀ ਤੋਂ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਿਆ।
ਡਿਊਟੀ ਤੇ ਤਾਇਨਾਤ BSF ਜਵਾਨਾਂ ਵੱਲੋਂ ਬੱਚੇ ਨੂੰ ਦੇਖਦਿਆਂ ਹੀ ਉਸ ਦੀ ਮੂਵਮੈਂਟ ਉਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਅੱਗੇ ਤੱਕ ਆਉਣ ਦਿੱਤਾ। ਬੱਚਾ ਬਹੁਤ ਛੋਟਾ ਸੀ। ਇਸ ਲਈ ਆਪਣਾ ਨਾਂ ਪਤਾ ਕੁਝ ਨਹੀਂ ਦੱਸ ਪਾ ਰਿਹਾ ਸੀ। ਉਸ ਦੇ ਮੂੰਹ 'ਚੋਂ ਸਿਰਫ਼ ਪਾਪਾ-ਪਾਪਾ ਸ਼ਬਦ ਨਿਕਲ ਰਹੇ ਸਨ।