ਬਰਫ਼ੀਲੇ ਤੂਫ਼ਾਨ ਕਾਰਨ ਅਮਰੀਕੀ ਸੂਬਿਆਂ ਦਾ ਮਾੜਾ ਹਾਲ, ਦੇਖੋ ਤਸਵੀਰਾਂ

by mediateam

6 ਮਾਰਚ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ 'ਚ ਬਰਫੀਲੇ ਤੂਫ਼ਾਨ ਆਉਣ ਕਾਰਨ ਓਥੋਂ ਦੇ ਸੂਬਿਆਂ ਦੀ ਹਾਲਤ ਬਹੁਤ ਖਰਾਬ ਹੋ ਚੁਕੀ ਹੈ | ਦੱਸ ਦਈਏ ਕਿ ਸਬ ਤੋਂ ਜ਼ਿਆਦਾ ਬੋਸਟਨ ਪ੍ਰਭਾਵਤ ਹੋਇਆ ਹੈ, ਉਥੇ 16 ਇੰਚ ਬਰਫ਼ਬਾਰੀ ਹੋਈ ਹੈ |


ਨਿਊਯਾਰਕ 'ਚ ਛੇ ਇੰਚ ਬਰਫ਼ਬਾਰੀ ਹੋਣ ਕਾਰਨ ਪਾਰਾ ਸਿਫ਼ਰ ਤੋਂ ਵੀ ਕਾਫੀ ਥੱਲੇ ਆ ਗਿਆ | ਸ਼ਹਿਰਾਂ ਵਿਚ ਸਕੂਲ-ਕਾਲਜਾਂ 'ਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ | ਨਿਊਯਾਰਕ 'ਚ ਜਿੱਥੇ ਦੋ ਦਿਨਾਂ 'ਚ  2100 ਉਡਾਣਾਂ ਰੱਦ ਹੋਈਆਂ ਹਨ ਉਥੇ ਹੀ ਬੋਸਟਨ ਵਿਚ ਮੰਗਲਵਾਰ ਨੂੰ 1800 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ |


ਸੜਕਾਂ 'ਤੇ ਦੋ ਫੁੱਟ ਤੱਕ ਬਰਫ਼ ਹੋਣ ਕਾਰਨ ਕਾਫ਼ੀ ਤਿਲਕਣ ਵਧ ਗਈ ਹੈ | ਬਰਫ਼ ਹਟਾਉਣ ਵਿਚ ਦੋਵੇਂ ਸ਼ਹਿਰਾਂ ਵਿਚ ਸੈਂਕੜੇ ਰਾਹਤ ਕਰਮੀ ਲੱਗੇ ਹੋਏ ਹਨ | ਡਿਪਾਰਟਮੈਂਟ ਆਫ਼ ਸੈਨੀਟੇਸ਼ਨ ਦੇ 700 ਤੋਂ ਜ਼ਿਆਦਾ ਕਰਮਚਾਰੀ ਸੜਕਾਂ 'ਤੇ ਤਿਲਕਣ ਰੋਕਣ ਦੇ ਲਈ ਕਾਫ਼ੀ ਉਪਾਏ ਰਹੇ ਹਨ ਤਾਕਿ ਹਾਦਸਿਆਂ ਨੂੰ ਅੰਜਾਮ ਨਾ ਮਿਲੇ |


ਰੋਡੇ ਨਿਊ ਇੰਗਲੈਂਡ ਵਿਚ 60 ਹਜ਼ਾਰ ਘਰਾਂ ਦੀ ਬਿਜਲੀ ਗੁਲ ਹੋ ਗਈ ਹੈ | ਕੋਲੋਰਾਡੋ ਦੇ ਟੇਲੁਰਾਈਡ ਵਿਚ ਦੂਜੀ ਵਾਰ ਬਰਫ਼ੀਲਾ ਤੂਫਾਨ ਆਇਆ ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ |