ਅੰਮ੍ਰਿਤਸਰ (ਦੇਵ ਇੰਦਰਜੀਤ) : ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅਜੇ ਤੱਕ ਨੰਦਾ ਹਸਪਤਾਲ ’ਚ ਇਕ, ਈ.ਐੱਮ.ਸੀ. ਹਸਪਤਾਲ ’ਚ ਇਕ, ਹਰਤੇਜ਼ ਹਸਪਤਾਲ ’ਚ ਦੋ, ਨਈਅਰ ਹਸਪਤਾਲ ’ਚ ਦੋ, ਫਲੋਰਮ ਹਸਪਤਾਲ ’ਚ ਇਕ, ਪਲਸ ਹਸਪਤਾਲ ’ਚ ਇਕ, ਅਰੋਡ਼ਾ ਹਸਪਤਾਲ ’ਚ ਇਕ ਅਤੇ ਸ਼ੂਰ ਹਸਪਤਾਲ ’ਚ ਇਕ ਮਰੀਜ਼ ਜ਼ੇਰੇ ਇਲਾਜ ਹੈ, ਜਦੋਂਕਿ ਦੋ ਮਾਮਲੇ ਇਕ ਪ੍ਰਾਈਵੇਟ ਡਾਕਟਰ ਵੱਲੋਂ ਰਿਪੋਰਟ ਕੀਤੇ ਗਏ ਹਨ।
ਕੋਰੋਨਾ ਦੇ ਬਾਅਦ ਹੁਣ ਬਲੈਕ ਫੰਗਸ ਦੇ ਮਾਮਲੇ ਤੇਜ਼ੀ ਨਾਲ ਅੰਮ੍ਰਿਤਸਰ ’ਚ ਵੱਧ ਰਹੇ ਹਨ। ਜ਼ਿਲ੍ਹੇ ’ਚ ਤਿੰਨ ਹੋਰ ਨਵੇਂ ਮਰੀਜ਼ ਬਲੈਕ ਫੰਗਸ ਦੇ ਰਿਪੋਰਟ ਹੋਏ ਹਨ, ਜਦੋਂਕਿ ਇਸ ਤੋਂ ਪਹਿਲਾਂ 9 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚ 6 ਜਨਾਨੀਆਂ ਵੀ ਸ਼ਾਮਲ ਹਨ। ਇਹ ਸਾਰੇ ਮਰੀਜ਼ ਕੋਰੋਨਾ ਇਨਫ਼ੈਕਟਿਡ ਦੇ ਬਾਅਦ ਬਲੈਕ ਫੰਗਸ ਦਾ ਸ਼ਿਕਾਰ ਬਣੇ ਹਨ।ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਸ਼ੂਗਰ ਅਤੇ ਸਟੀਲ ਰਾਇਟ ਜ਼ਿਆਦਾ ਲੈਣ ਵਾਲੇ ਮਰੀਜ਼ ਜ਼ਿਆਦਾਤਰ ਬਲੈਕ ਫੰਗਸ ਦੇ ਸ਼ਿਕਾਰ ਹੋ ਰਹੇ ਹਨ।
ਮਰੀਜ਼ਾਂ ’ਚ 34 ਸਾਲਾ ਇਕ ਵਿਅਕਤੀ ਵੀ ਸ਼ਾਮਲ ਹੈ, ਜਦੋਂ ਕਿ 43 ਸਾਲ ਦੇ ਦੋ। ਇਸ ਦੇ ਇਲਾਵਾ ਬਾਕੀ ਸਾਰੇ 50 ਤੋਂ 70 ਉਮਰ ਵਰਗ ਦਰਮਿਆਨ ਦੇ ਹਨ ਅਤੇ ਸਾਰੇ ਸ਼ੂਗਰ ਤੋਂ ਵੀ ਪੀਡ਼ਤ ਹਨ। ਸਾਰੇ ਮਰੀਜ਼ਾਂ ਦੀ ਅੱਖ, ਨੱਕ ਦੇ ਵਿਚਕਾਰ ਹਿੱਸੇ ’ਚ ਸਥਿਤ ਹੱਡੀ ਜਿਸ ਨੂੰ ਆਰਬਿਟ ਕਿਹਾ ਜਾਂਦਾ ਹੈ ਉਸ ’ਚ ਫੰਗਸ ਹੈ। ਇਸਦੇ ਵਧੀਕ ਸਾਇਨਸ ਵੀ ਇਨਫ਼ੈਕਟਿਡ ਹੋ ਚੁੱਕਾ ਹਨ। ਫ਼ਿਲਹਾਲ ਇਨ੍ਹਾਂ ਦਾ ਇਲਾਜ ਜਾਰੀ ਹੈ। ਤਿੰਨ ਮਰੀਜ਼ਾਂ ਦਾ ਵਿਜ਼ਨ ਲਾਸ ਹੋ ਚੁੱਕਿਆ ਹੈ।