ਅਮਰੀਕਾ ਦਾ ਪਾਕਿਸਤਾਨੀਆਂ ਨੂੰ ਵੱਡਾ ਝਟਕਾ – 3 ਮਹੀਨੇਆਂ ਦਾ ਕੀਤਾ 5 ਸਾਲ ਦਾ ਵੀਜ਼ਾ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਨੇ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਮਿਆਦ ਨੂੰ 5 ਸਾਲ ਘਟਾ ਕੇ 3 ਮਹੀਨੇ ਕਰ ਦਿੱਤਾ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਇਹ ਵੱਡਾ ਝਟਕਾ ਦਿੱਤਾ ਹੈ। ਇਹ ਜਾਣਕਾਰੀ ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਵਿਚ ਅਮਰੀਕੀ ਦੂਤਘਰ ਦੇ ਹਵਾਲੇ ਨਾਲ ਦਿੱਤੀ ਗਈ ਹੈ। ਪਾਕਿਸਤਾਨ ਦੀ ਇਕ ਅੰਗਰੇਜ਼ੀ ਅਖਬਾਰ ਮੁਤਾਬਕ ਦੇਸ਼ ਵਿਚ ਮੌਜੂਦ ਅਮਰੀਕੀ ਰਾਜਦੂਤ ਨੇ ਇਸ ਗੱਲ ਦੀ ਸੂਚਨਾ ਸਰਕਾਰ ਨੂੰ ਦੇ ਦਿੱਤੀ ਹੈ। 


ਇੰਨਾ ਹੀ ਨਹੀਂ ਅਮਰੀਕਾ ਨੇ ਵੀਜ਼ਾ ਮਿਆਦ ਘਟਾਉਣ ਦੇ ਨਾਲ-ਨਾਲ ਵੀਜ਼ਾ ਲਈ ਦਿੱਤੀ ਜਾਣ ਵਾਲੀ ਫੀਸ ਵੀ ਵਧਾ ਦਿੱਤੀ ਹੈ। ਦਸਣਯੋਗ ਹੈ ਕਿ ਨਵੇਂ ਆਦੇਸ਼ ਮੁਤਾਬਕ ਵਰਕ ਵੀਜ਼ਾ, ਪੱਤਰਕਾਰ ਵੀਜ਼ਾ, ਟਰਾਂਸਫਰ ਵੀਜ਼ਾ, ਧਾਰਮਿਕ ਵੀਜ਼ਾ ਲਈ ਫੀਸ ਵਿਚ ਵਾਧਾ ਕੀਤਾ ਗਿਆ ਹੈ। ਇਨ੍ਹਾਂ ਲਈ ਜੋ ਵੀ ਵੀਜ਼ਾ ਹਾਲੇ ਹੈ ਉਸ ਵਿਚ 32 ਤੋਂ 38 ਡਾਲਰ ਤੱਕ ਦਾ ਵਾਧਾ ਕੀਤਾ ਗਿਆ ਹੈ। ਮਤਲਬ ਜੇਕਰ ਕੋਈ ਪਾਕਿਸਤਾਨੀ ਪੱਤਰਕਾਰ ਅਮਰੀਕਾ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਵੀਜ਼ਾ ਅਪਲਾਈ ਲਈ 192 ਡਾਲਰ ਦੇਣੇ ਹੋਣਗੇ ਜਦਕਿ ਕੁਝ ਹੋਰ ਕੈਟੇਗਰੀ ਲਈ 198 ਡਾਲਰ ਫੀਸ ਕਰ ਦਿੱਤੀ ਗਈ ਹੈ।