ਅਲਬਰਟਾ (ਦੇਵ ਇੰਦਰਜੀਤ) : 3 ਲੋਕਾਂ ਵਿਚੋਂ ਇਕ ਪੰਜਾਬੀ ਹੈ, ਜਿਸ ਦਾ ਨਾਂ ਹਰਮਨਦੀਪ ਟਿਵਾਣਾ (Harmandeep Tiwana) ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਸਾਥੀ ਏਸ਼ਲੇ ਸਟੈਨਵੇ (Ashley Stanway) ਅਤੇ ਰੇਅਨ ਬਲੈਕਮੌਰ (Rayann Blackmore)। ਐਲਬਰਟਾ ਲਾਅ ਐਨਫੋਰਸਮੈਂਟ ਰਿਸਪਾਂਸ ਟੀਮ ਕੈਲਗਰੀ ਨੇ 3 ਲੋਕਾਂ ਨੂੰ 30 ਲੱਖ ਡਾਲਰ ( $3 million) ਦੇ ਨਸ਼ੇ ਅਤੇ ਨਕਦੀ ਸਣੇ ਕਾਬੂ ਕੀਤਾ ਹੈ।
ਇਨ੍ਹਾਂ ਤਿੰਨਾਂ ਕੋਲੋਂ 30 ਲੱਖ ਡਾਲਰ ਦਾ ਨਸ਼ਾ ਫੜਿਆ ਹੈ। ਇਸ ਵਿਚ 113.4 ਲੀਟਰ ਜੀਐਚਬੀ ( GHB) , 22.3 ਕਿਲੋਗ੍ਰਾਮ ਮਿਥੇਮਫੇਟਾਮਾਈਨ ( methamphetamine), 18 ਹਜ਼ਾਰ ਫੈਂਟਨੇਲ ਦੀਆਂ ਗੋਲੀਆਂ (fentanyl pills), 1.5 ਕਿਲੋਗ੍ਰਾਮ ਫੈਂਟਨੇਲ (fentanyl), 4.1 ਕਿਲੋਗ੍ਰਾਮ ਕੋਕੀਨ ( cocaine) ਬਰਾਮਦ ਕੀਤੀ ਹੈ। ਇਨ੍ਹਾਂ ਸਾਰਿਆਂ ਦੀ ਕੀਮਤ ਤਕਰੀਬਨ 30 ਲੱਖ ਡਾਲਰ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 3 ਲੱਖ 86 ਹਜ਼ਾਰ ( $386,220) ਡਰੱਗ ਮਨੀ ਬਰਾਮਦ ਹੋਈ ਹੈ। ਪੁਲਿਸ ਇਸ ਮਾਮਲੇ ਵਿਚ ਅਗਲੇਰੀ ਜਾਂਚ ਕਰ ਰਹੀ ਹੈ। ALERT CEO Supt. Dwayne Lakusta ਮੁਤਾਬਕ ਐਲਬਰਟਾ ਵਿਚ ਹੁਣ ਤਕ ਦੀ ਇਹ ਸਭ ਤੋਂ ਵੱਡੀ ਮਾਤਰਾ ਵਿਚ ਡਰੱਗ ਦੀ ਬਰਾਮਦਗੀ ਹੈ। ਪੁਲਿਸ ਨੂੰ ਜਾਂਚ ਵਿਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।