ਅਹਿਮਦਾਬਾਦ (UNP MEDIA) : ਭਾਰਤ ਦੇ ਅਹਿਮਦਾਬਾਦ ਵਿਖੇ ਐਤਵਾਰ ਨੂੰ ਦਲੇਰਾਨਾ ਮਨੋਰੰਜਨ ਪਾਰਕ ਦੇ ਵਿਚ ਇਕ ਝੂਟੇ ਦੇ ਟੁੱਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਲੋਕ ਜਖਮੀ ਹੋ ਗਏ, ਇਹ ਹਾਦਸਾ ਅਹਿਮਦਾਬਾਦ ਦੇ ਕੰਕਾਰੀਆ ਮਨੋਰੰਜਨ ਪਾਰਕ ਦੇ ਵਿਚ ਡਿਸਕਵਰੀ ਨਾਮਕ ਗੋਲ ਪੈਂਡੂਲਮ ਦੇ ਆਕਾਰ ਦੇ ਝੂਲੇ ਦੇ ਟੁੱਟਣ ਕਾਰਨ ਵਾਪਰਿਆ। ਝੂਲੇ ਦੇ ਟੁੱਟਣ ਦੀ ਵੀਡੀਓ ਇਕ ਚਸ਼ਮਦੀਦ ਗਵਾਹ ਦੁਆਰਾ ਸੋਸ਼ਲ ਮੀਡਿਆ ਟਵਿੱਟਰ ਉੱਤੇ ਪੋਸਟ ਕੀਤੀ ਗਈ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਝੂਲੇ ਦਾ ਇਕ ਹਿੱਸਾ ਜਿਥੇ ਲੋਕ ਬੈਠਦੇ ਹਨ ਦੂਜੇ ਹਿੱਸੇ ਦੇ ਨਾਲ ਟਕਰਾਇਆ।
ਇਸ ਹਾਦਸੇ ਦੇ ਵਿਚ ਦੋ ਲੋਕ ਜਿਹਨਾਂ ਦੀ ਉਮਰ 20 ਸਾਲਾਂ ਦੇ ਕਰੀਬ ਸਨ ਥਾਹੀਂ ਮਰ ਗਏ। ਗੁਜਰਾਤ ਦੇ ਅੰਦਰੂਨੀ ਮੰਤਰੀ ਪ੍ਰਦੀਪਸਿੰਹ ਜਡੇਜਾ ਨੇ ਕਿਹਾ ਕਿ, ਝੂਲੇ ਦੀ ਸ਼ਮਤਾ 31 ਤੋਂ 32 ਲੋਕਾਂ ਨੂੰ ਬਿਠਾਉਣ ਤਕ ਦੀ ਹੈ, 2 ਲੋਕ ਝੂਲੇ ਦੇ ਡਿੱਗਣ ਤੋਂ ਬਾਅਦ ਥਾਹੀਂ ਮਾਰ ਗਏ ਅਤੇ ਬਾਕੀ ਦੇ 28 ਲੋਕਾਂ ਨੂੰ ਫਾਇਰ ਬ੍ਰਿਗੇਡ, ਐਮਬੂਲੈਂਸ, ਅਤੇ ਪੁਲਿਸ ਵਿਭਾਗ ਦੁਆਰਾ ਤੁਰੰਤ ਹੀ ਇਲਾਕੇ ਦੇ ਨੇੜਲੇ ਐਲ. ਜੀ. ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ।