29 ਕਿਸਾਨ ਜਥੇੇਬੰਦੀਆਂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਤਿਆਰ

by simranofficial

ਕਿਸਾਨਾਂ ਦੇ ਵਲੋਂ ਲਗਾਤਾਰ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਓਹਨਾ ਦੇ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਰੇਲਾਂ ਰੋਕਿਆਂ ਜਾ ਰਹੀਆਂ ਨੇ ਓਥੇ ਹੀ ਹੁਣ ਪੰਜਾਬ ਦੀ 29 ਕਿਸਾਨ ਯੂਨੀਅਨਾਂ ਨੇ ਕੱਲ੍ਹ ਦਿੱਲ਼ੀ 'ਚ ਖੇਤੀਬਾੜੀ ਵਿਭਾਗ ਦੇ ਸਕੱਤਰ ਸੰਜੈ ਅਗਰਵਾਲ ਨਾਲ ਮੀਟਿੰਗ ਕਰਨ 'ਤੇ ਸਹਿਮਤੀ ਦੇ ਦਿੱਤੀ ਹੈ। ਯੂਨੀਅਨ ਦੇ ਸਾਰੇ ਮੈਂਬਰ ਇਸ ਮੀਟਿੰਗ 'ਚ ਹਿੱਸਾ ਲੈਣਗੇ ਤੇ ਯੂਨੀਅਨ ਵੱਲੋ ਗੱਲਬਾਤ ਲਈ ਸਿਰਫ਼ 7 ਲੋਕਾਂ ਨੂੰ ਚੁਣਿਆ ਗਿਆ ਹੈ।
ਉਕਤ ਫ਼ੈਸਲਾ ਅੱਜ ਚੰਡੀਗੜ੍ਹ 'ਚ ਹੋਈ 29 ਕਿਸਾਨ ਸੰਗਠਨਾਂ ਦੀ ਮੀਟਿੰਗ 'ਚ ਲਿਆ ਗਿਆ। ਇਸ ਬਾਰੇ 'ਚ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰੀ ਸਕੱਤਰ ਨਾਲ ਗੱਲ ਕਰਨ ਲਈ ਅਸੀਂ ਆਪਣਾ ਕੇਸ ਤਿਆਰ ਕਰ ਲਿਆ ਹੈ ਤੇ ਕੱਲ੍ਹ ਉਨ੍ਹਾਂ ਸਾਹਮਣੇ ਗੱਲ਼ ਰੱਖੀ ਜਾਵੇਗੀ।