by mediateam
ਅੰਮ੍ਰਿਤਸਰ (NRI MEDIA) : ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 2481 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 90 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 84,482 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 21,154 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 2514 ਲੋਕਾਂ ਦੀ ਮੌਤ ਹੋਈ ਹੈ।
ਮੰਗਲਵਾਰ ਨੂੰ ਜੋ ਨਵੇਂ 2481 ਮਾਮਲੇ ਆਏ ਹਨ, ਉਨ੍ਹਾਂ ਵਿੱਚ 409 ਲੁਧਿਆਣਾ, 216 ਜਲੰਧਰ, 214 ਅੰਮ੍ਰਿਤਸਰ, 204 ਪਟਿਆਲਾ, 67 ਸੰਗਰੂਰ, 188 ਮੋਹਾਲੀ, 118 ਗੁਰਦਾਸਪੁਰ, 120 ਬਠਿੰਡਾ, 154 ਹੁਸ਼ਿਆਰਪੁਰ, 1 ਫਿਰੋਜ਼ਪੁਰ, 189 ਪਠਾਨਕੋਟ, 62 ਫਰੀਦਕੋਟ, 33 ਮੋਗਾ, 84 ਕਪੂਰਥਾਲਾ, 81 ਮੁਕਤਸਰ, 11 ਬਰਨਾਲਾ, 43 ਫ਼ਤਿਹਗੜ੍ਹ ਸਾਹਿਬ, 43 ਫ਼ਾਜ਼ਿਲਕਾ, 48 ਐੱਸਬੀਐੱਸ ਨਗਰ, 7 ਰੋਪੜ, 37 ਤਰਨ ਤਾਰਨ, 28 ਮਾਨਸਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 84,482 ਮਰੀਜ਼ਾਂ ਵਿੱਚੋਂ 60,814 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 21,154 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 14,39,583 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।