ਟੋਰਾਂਟੋ(ਦੇਵ ਇੰਦਰਜੀਤ) : ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਜਾਂਚ ਕਾਰਨ ਉਨ੍ਹਾਂ ਵੱਲੋਂ ਆਪਣੇ ਨੌਂ ਸਕੂਲ ਬੰਦ ਕੀਤੇ ਜਾ ਰਹੇ ਹਨ। ਇਹ ਫੈਸਲਾ ਮੰਗਲਵਾਰ ਤੋਂ ਹੀ ਪ੍ਰਭਾਵੀ ਹੋਵੇਗਾ।
ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਸੇਂਟ ਗ੍ਰੈਗਰੀ, ਜੇਮਜ਼ ਕੁਲਨਾਨ, ਬਲੈਸਡ ਟ੍ਰਿਨਿਟੀ, ਸੇਂਟ ਬ੍ਰਿਜਿਡ, ਸੇਂਟ ਪੈਟ੍ਰਿਕ, ਨੀਲ ਮੈਕਨੀਲ, ਆਲ ਸੇਂਟਸ, ਸਟੈਲਾ ਮੈਰਿਸ ਅਤੇ ਸੇਂਟ ਐਂਥਨੀ ਸਕੂਲਾਂ ਵਿੱਚ ਜਾਣ ਵਾਲੇ ਬੱਚੇ ਹੁਣ ਆਨਲਾਈਨ ਪੜ੍ਹਾਈ ਕਰਨਗੇ। ਟੀਪੀਐਚ ਦੀ ਸਲਾਹ ਉੱਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਵੀ ਆਪਣੇ 11 ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੰਗਲਵਾਰ 6 ਅਪਰੈਲ ਤੋਂ ਪ੍ਰਭਾਵੀ ਹੋਣ ਤੋਂ ਬਾਅਦ ਸਿਹਤ ਅਧਿਕਾਰੀਆਂ ਵੱਲੋਂ ਵਾਇਰਸ ਦੇ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ। ਅਜੇ ਤੱਕ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਕੋਵਿਡ-19 ਦੇ ਕਿੰਨੇ ਸ਼ੱਕੀ ਮਾਮਲੇ ਹਨ ਤੇ ਜੇ ਹਨ ਤਾਂ ਕੀ ਉਹ ਵਧੇਰੇ ਕੰਟੇਜੀਅਸ ਵੇਰੀਐਂਟਸ ਦੇ ਹਨ। ਜਿਹੜੇ ਵਿਦਿਆਰਥੀ ਨਿਜੀ ਤੌਰ ਉੱਤੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਲਈ ਜਾ ਰਹੇ ਸਨ ਹੁਣ ਉਹ ਆਨਲਾਈਨ ਲਰਨਿੰਗ ਹੀ ਕਰਨਗੇ।
ਟੀ ਪੀ ਐਚ ਵੱਲੋਂ ਕੋਵਿਡ-19 ਕਾਰਨ ਹੇਠ ਲਿਖੇ 22 ਸਕੂਲਾਂ ਨੂੰ ਬੰਦ ਦੇ ਫ਼ੁਰਮਾਨ
St. Gregory Catholic School
James Culnan Catholic School
Blessed Trinity Catholic School
St. Brigid Catholic School
St. Patrick Catholic School
Neil McNeil Catholic School
All Saints Catholic School
Stella Maris Catholic School
St. Anthony Catholic School
Toronto District School Board
D.A. Morrison Middle School
Ellesmere Statton Public School
Lillian Public School
Donwood Park Public School
Danforth Collegiate and Technical Institute
East York Collegiate Institute
Charles E. Webster Public School
Etienne Brule Junior School
Grenoble Public School
Riverdale Collegiate Institute
Valley Park Middle School