2020 ਹੋਵੇਗਾ ਲੀਪ ਵਰ੍ਹਾ 365 ਦੀ ਬਜਾਏ ਹੋਣਗੇ 366 ਦਿਨ

by mediateam

ਚੰਡੀਗੜ (UNITED NRI POST) : ਸਾਲ 2020 ਕਈ ਮਾਅਨਿਆਂ 'ਚ ਖ਼ਾਸ ਰਹਿਣ ਵਾਲਾ ਹੈ। 2020 ਲੀਪ ਵਰ੍ਹਾ ਹੋਵੇਗਾ ਜਿਸ ਵਿਚ 365 ਦੀ ਬਜਾਏ 366 ਦਿਨ ਹੋਣਗੇ। ਚਾਰ ਸਾਲ ਬਾਅਦ ਲੀਪ ਦਾ ਸਾਲ ਆਉਂਦਾ ਹੈ। ਮੁਲਾਜ਼ਮਾਂ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਨਵਾਂ ਸਾਲ ਛੁੱਟੀਆਂ ਦਾ ਟੀ-20 ਸਾਬਿਤ ਹੋਵੇਗਾ। 366 ਦਿਨਾਂ 'ਚੋਂ 123 ਦਿਨ ਛੁੱਟੀਆਂ ਰਹਿਣਗੀਆਂ। ਇਸ ਸਾਲ 51 ਸ਼ਨਿਚਰਵਾਰ ਤੇ 53 ਐਤਵਾਰ ਆਉਣਗੇ ਜਦਕਿ 17 ਗਜ਼ਟਿਡ ਛੁੱਟੀਆਂ ਹੋਣਗੀਆਂ।

ਉੱਥੇ ਹੀ ਆਪਣੀ ਪਸੰਦ ਅਨੁਸਾਰ ਸਾਲ ਵਿਚ ਦੋ ਰਿਸਟ੍ਰਿਚਟਿਡ ਛੁੱਟੀਆਂ ਲੈ ਸਕੋਗੇ। ਸਾਲ ਦੇ ਦੂਸਰੇ ਦਿਨ ਤੋਂ ਹੀ ਗਜ਼ਟਿਡ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਦੋ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ 'ਤੇ ਛੁੱਟੀ ਹੋਵੇਗੀ। ਯੂਟੀ ਪ੍ਰਸ਼ਾਸਨ ਦੇ ਹੋਮ ਡਿਪਾਰਟਮੈਂਟ ਨੇ ਸੋਮਵਾਰ ਨੂੰ ਨਵੇਂ ਸਾਲ 2020 ਦੀਆਂ ਛੁੱਟੀਆਂ ਦਾ ਸਾਲਾਨਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸੇ ਕੈਲੰਡਰ ਦੇ ਹਿਸਾਬ ਨਾਲ ਸਰਕਾਰੀ ਦਫ਼ਤਰਾਂ 'ਚ ਛੁੱਟੀ ਰਹੇਗੀ। ਮੁਲਾਜ਼ਮ ਆਪਣੀਆਂ ਛੁੱਟੀਆਂ ਨੂੰ ਇਸੇ ਅਨੁਸਾਰ ਪਲਾਨਡ ਕਰ ਸਕਣਗੇ।

ਅੱਠ ਵਾਰ ਤਿੰਨ ਛੁੱਟੀਆਂ ਦਾ ਕੌਂਬੋ

ਇਹ ਸਾਲ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਛੁੱਟੀਆਂ ਦੇ ਕੌਂਬੋ ਲੈ ਕੇ ਆ ਰਿਹਾ ਹੈ। ਇਸ ਵਿਚ ਮੁਲਾਜ਼ਮਾਂ ਨੂੰ ਸਾਲ 'ਚ ਅੱਠ ਵਾਰ ਤਿੰਨ ਛੁੱਟੀਆਂ ਦਾ ਕੌਂਬੋ ਮਿਲੇਗਾ। ਸਾਲ 'ਚ ਤਿੰਨ ਸੋਮਵਾਰ ਤੇ ਪੰਜ ਸ਼ੁੱਕਰਵਾਰ ਛੁੱਟੀ ਰਹੇਗੀ। ਸ਼ਨਿਚਰਵਾਰ ਤੇ ਐਤਵਾਰ ਦੀ ਪਹਿਲਾਂ ਹੀ ਛੁੱਟੀ ਹੁੰਦੀ ਹੈ। ਅਜਿਹੇ ਵਿਚ ਅੱਠ ਵਾਰ ਅਜਿਹਾ ਮੌਕਾ ਆਵੇਗਾ ਜਦੋਂ ਇੰਪਲਾਈਜ਼ ਨੂੰ ਤਿੰਨ ਛੁੱਟੀਆਂ ਇਕੱਠੀਆਂ ਮਿਲਣਗੀਆਂ। ਪੰਜ ਵਾਰ ਸ਼ੁੱਕਰਵਾਰ ਨੂੰ ਛੁੱਟੀ ਹੋਣ ਨਾਲ ਪੰਜ ਵੀਕੈਂਡ ਛੁੱਟੀਆਂ ਨਾਲ ਭਰੇ ਹੋਣਗੇ। ਉੱਥੇ ਹੀ ਪੰਜ ਵਾਰ ਚਾਰ ਛੁੱਟੀਆਂ ਦਾ ਲੁਤਫ਼ ਉਠਾ ਸਕਦੇ ਹੋ। ਇਸ ਦੇ ਲਈ ਇਕ ਦਿਨ ਦੀ ਛੁੱਟੀ ਲੈਣੀ ਪਵੇਗੀ। ਯਾਨੀ ਜੇਕਰ ਸੋਮਵਾਰ ਜਾਂ ਸ਼ੁੱਕਰਵਾਰ ਦੀ ਛੁੱਟੀ ਲੈ ਲਈਏ ਤਾਂ ਪੰਜ ਵਾਰ ਛੁੱਟੀ ਮਿਲ ਜਾਵੇਗੀ। ਇਨ੍ਹਾਂ ਕੌਂਬੋ 'ਚ ਮੁਲਾਜ਼ਮ ਪਰਿਵਾਰ ਸਮੇਤ ਲੌਂਗ ਡਰਾਈਵ 'ਤੇ ਕਿਤੇ ਘੁੰਮਣ ਜਾ ਸਕਦੇ ਹੋ।

ਅਜਿਹਾ ਰਹੇਗਾ ਛੁੱਟੀਆਂ ਦਾ ਕੈਲੰਡਰ

ਛੁੱਟੀ ਦਾ ਨਾਂ-----------------------------ਤਾਰੀਕ-------------------------------ਦਿਨ

ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ---02 ਜਨਵਰੀ---------------------------ਵੀਰਵਾਰ

ਗਣਤੰਤਰ ਦਿਵਸ---------------------26 ਜਨਵਰੀ---------------------------ਐਤਵਾਰ

ਮਹਾਸ਼ਿਵਰਾਤਰੀ---------------------- 21 ਫਰਵਰੀ---------------------------ਸ਼ੁੱਕਰਵਾਰ

ਹੋਲੀ---------------------------------- 10 ਮਾਰਚ-----------------------------ਮੰਗਲਵਾਰ

ਰਾਮ ਨੌਮੀ----------------------------- 02 ਅਪ੍ਰੈਲ-----------------------------ਵੀਰਵਾਰ

ਮਹਾਵੀਰ ਜੈਅੰਤੀ-----------------------06 ਅਪ੍ਰੈਲ-----------------------------ਸੋਮਵਾਰ

ਗੁੱਡ ਫ੍ਰਾਈਡੇ---------------------------10 ਅਪ੍ਰੈਲ-----------------------------ਸ਼ੁੱਕਰਵਾਰ

ਬੁੱਧ ਪੂਰਨਿਮਾ--------------------------07 ਮਈ-------------------------------ਵੀਰਵਾਰ

ਈਦ-ਉਲ-ਫ਼ਿਤਰ-----------------------25 ਮਈ-------------------------------ਸੋਮਵਾਰ

ਜਨਮ ਅਸ਼ਟਮੀ-----------------------12 ਅਗਸਤ----------------------------ਬੁੱਧਵਾਰ

ਆਜ਼ਾਦੀ ਦਿਵਸ-----------------------15 ਅਗਸਤ----------------------------ਸ਼ਨਿਚਰਵਾਰ

ਮਹਾਤਮਾ ਗਾਂਧੀ ਜੈਅੰਤੀ--------------- 2 ਅਕਤੂਬਰ---------------------------ਸ਼ੁੱਕਰਵਾਰ

ਈਦ-ਏ-ਮਿਲਾਦ-----------------------30 ਅਕਤੂਬਰ-------------------------ਸ਼ੁੱਕਰਵਾਰ

ਦੀਵਾਲੀ-------------------------------14 ਨਵੰਬਰ----------------------------ਸ਼ਨਿਚਰਵਾਰ

ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਵਸ--24 ਨਵੰਬਰ---------------------------ਮੰਗਲਵਾਰ

ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ-----30 ਨਵੰਬਰ----------------------------ਸੋਮਵਾਰ

ਕ੍ਰਿਸਮਸ-------------------------------25 ਦਸੰਬਰ----------------------------ਸ਼ੁੱਕਰਵਾਰ