ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ ਦੇ ਕਸਬਾ ਗੱਗੋਮਾਹਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਹਿਬ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਮੇਰੇ ਪੁੱਤ ਗੁਰਮੇਜ ਸਿੰਘ ਤੇ ਭਣੇਵੇਂ ਅਜੇਪਾਲ ਸਿੰਘ ਨੂੰ ਅਮਰੀਕਾ ਭੇਜ ਲਈ ਏਜੰਟ ਨੇ ਸਾਡੇ ਕੋਲੋਂ 35-35 ਲੱਖ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ ਪੈਸੇ ਉੱਥੇ ਪਹੁੰਚ ਕੇ ਦੇਣ ਦੀ ਗੱਲ ਹੋਈ ਸੀ ਪਰ ਜਦੋ ਸਾਡੇ ਦੋਵੇ ਮੁੰਡੇ ਜਾਣ ਲੱਗੇ ਤਾਂ ਏਜੰਟ ਨੇ ਸਾਨੂੰ ਕਿਹਾ ਕਿ ਦੋਵਾਂ ਨੂੰ 5-5 ਹਜ਼ਾਰ ਰੁਪਏ ਅਮਰੀਕਨ ਡਾਲਰ ਦੇ ਕੇ ਭੇਜਣਾ ਹੈ , ਜੋ ਕਿ ਇੰਡੀਆ ਦਾ 8 ਲੱਖ ਰੁਪਏ ਹੈ। ਜਿਸ ਤੋਂ ਬਾਅਦ ਦੋਵਾਂ ਮੁੰਡਿਆਂ ਨੂੰ ਜਹਾਜ਼ ਚੜ੍ਹਾ ਕੇ ਇੰਡੋਨੇਸ਼ੀਆ ਭੇਜ ਦਿੱਤਾ ਗਿਆ। ਜਿੱਥੇ ਇੱਕ ਵਿਅਕਤੀ ਆਇਆ, ਜੋ ਦੋਵਾਂ ਨੂੰ ਆਪਣੇ ਨਾਲ ਕਿਸੇ ਘਰ 'ਚ ਲੈ ਲਿਆ । ਜਿੱਥੇ ਕਿ 3 ਵਿਅਕਤੀ ਹੋਰ ਮੌਜੂਦ ਸਨ ।
ਅਜੇਪਾਲ ਨੇ ਆਪਣੇ ਭਰਾ ਅਕਾਸ਼ਦੀਪ ਨੂੰ ਫੋਨ ਕਰਕੇ ਕਿਹਾ ਕਿ ਜਿਸ ਘਰ 'ਚ ਉਹ ਰਹਿ ਰਹੇ ਹਨ, ਉੱਥੇ ਸਾਡੇ ਵਿਕਅਤੀਆਂ ਵਲੋਂ ਕੁੱਟਮਾਰ ਕੀਤੀ ਗਈ ਹੈ । ਅਸੀਂ ਦੋਵੇ ਭੁੱਖੇ ਪਿਆਸੇ ਹਾਂ ਸਾਡੇ ਕੋਲੋਂ ਇਨ੍ਹਾਂ ਵਿਕਅਤੀਆਂ ਨੇ ਪੈਸੇ ਵੀ ਖੋਹ ਲਏ ਹਨ । ਅਸੀਂ ਹੁਣ ਦੋਵਾਂ ਉਥੋ ਭੱਜ ਗਏ ਹਾਂ ਇਸ ਲਈ ਤੁਸੀਂ ਸਾਡੀ ਇੰਡੀਆ ਵਾਪਸ ਆਉਣ ਦੀ ਟਿਕਟ ਕਰਵਾ ਦਿਓ ।
ਇਸ ਤੋਂ ਬਾਅਦ ਅਜੇਪਾਲ ਦੇ ਭਰਾ ਨੇ ਦੋਵਾਂ ਦੇ ਵਾਪਸ ਆਉਣ ਦੀ ਟਿਕਟ ਕਰਵਾ ਦਿੱਤੀ ਪਰ ਉਹ ਇੰਡੀਆ ਵਾਪਸ ਨਹੀ ਆਏ । ਪੁੱਛਗਿੱਛ ਦੌਰਾਨ ਪਤਾ ਲਗਾ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਆਪਣੇ ਘਰ ਰੱਖਿਆ ਸੀ। ਉਨ੍ਹਾਂ ਦੀ ਸ਼ਰਾਬੀ ਹਾਲਤ ਵਿੱਚ ਲੜਾਈ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਸੰਨੀ ਨਾਮ ਦਾ ਵਿਅਕਤੀ ਗੰਭੀਰ ਜਖ਼ਮੀ ਹੋ ਗਿਆ। ਜਿਸ ਦੇ ਉਸ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਸਾਡੇ ਦੋਵੇ ਮੁੰਡਿਆਂ ਨੂੰ ਝੂਠਾ ਫਸਾ ਦਿੱਤਾ ਹੈ ।