by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਸੈਸ਼ਨ ਕੋਰਟ ਤੋਂ ਇਕ ਵੱਡੀ ਖ਼ਬਰ ਆ ਰਹੀ ਹੈ, ਜਿਥੇ 2 ਮਹਿਲਾ ਵਕੀਲਾਂ ਦੀ ਆਪਸ ਵਿੱਚ ਹੱਥੋਪਾਈ ਹੋ ਗਈ ਹੈ। ਇਸ ਲੜਾਈ ਦੌਰਾਨ ਇਕ ਮਹਿਲਾ ਐਡਵੋਕੇਟ ਨੇ ਦੂਜੀ ਮਹਿਲਾ ਵਕੀਲ ਤੇ ਮਿਰਚਾਂ ਦਾ ਸਪਰੇਅ ਪਾ ਦਿੱਤਾ। ਇਸ ਤੋਂ ਬਾਅਦ ਇਹ ਮਾਮਲਾ ਥਾਣੇ ਤੱਕ ਪਹੁੰਚ ਗਿਆ ਪੇਪਰ ਸਪਰੇਅ ਕਰਨ ਵਾਲੀ ਮਹਿਲਾ ਵਕੀਲ ਨੇ ਕਿਹਾ ਕਿ ਦੂਜੀ ਮਹਿਲਾ ਵਜੀਲ ਉਸ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤੰਗ ਕਰ ਰਹੀ ਸੀ। ਉਸ ਨੇ ਮੇਰੀ ਕਾਰ ਦੇ ਟਾਇਰ ਪਾੜ ਦਿੱਤੇ ਤੇ ਅਚਾਨਕ ਮੇਰੇ 'ਤੇ ਝਪਟ ਪਈ। ਮੈ ਆਪਣੀ ਸੁਰੱਖਿਆ ਨੂੰ ਦੇਖਦੇ ਹੀ ਇਸ ਤੇ ਸਪਰੇਅ ਪਾਈ ਸੀ । ਇਸ ਸਾਰੀ ਘਟਨਾ CCTV 'ਚ ਕੈਦ ਹੋ ਗਈ ਸੀ ।