ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾ ਰਾਧਾ ਸੁਆਮੀ ਸਤਿਸੰਗ ਘਰ ਵੱਡਾ ਹਾਦਸਾ ਵਾਪਰੀਆਂ ਹੈ। ਇਸ ਹਾਦਸੇ ਦੌਰਾਨ 2 ਸੇਵਾਦਾਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸਤਿਸੰਗ ਘਰ ਅੰਦਰ ਸੇਵਾ ਚੱਲ ਰਹੀ ਸੀ। ਇਸ ਦੌਰਾਨ ਹੀ ਸੇਵਾਦਾਰ ਆਪਣੀ ਸੇਵਾ ਵਿੱਚ ਲਗੇ ਹੋਏ ਸੀ। 2 ਸੇਵਾਦਾਰ ਉੱਚੀ ਪੋੜੀ ਡੇਰੇ ਵਿੱਚ ਲਿਜਾ ਰਹੇ ਸੀ ਤੇ ਉਹ ਪੋੜੀ ਹਾਈਵੋਲਤਜ ਤਾਰਾ ਨਾਲ ਟੱਕਰਾਂ ਗਈ।
ਜਿਸ ਤੋਂ ਬਾਅਦ ਦੋਵਾਂ ਸੇਵਾਦਾਰਾਂ ਨੂੰ ਝਟਕਾ ਲੱਗਿਆ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਹਿੰਦਰ ਸਿੰਘ ਪਿੰਡ ਪ੍ਰਤਾਪ ਸਿੰਘ ਤੇ ਰਤਨ ਸਿੰਘ ਵਾਸੀ ਤਲਵੰਡੀ ਦੇ ਰੂਪ ਵਿੱਚ ਹੋਈ ਸੀ। ਉੱਥੇ ਹੀ ਸਤਿਸੰਗ ਘਰ ਦੇ ਮੈਬਰਾਂ ਦਾ ਕਹਿਣਾ ਹੈ ਕਿ ਪਹਿਲਾ ਵੀ 2 ਵਾਰ ਕਰੰਟ ਲੱਗਣ ਨਾਲ ਸੇਵਾਦਾਰ ਨੂੰ ਲੱਗ ਚੁੱਕਾ ਹੈ।
ਅਸੀਂ ਬਿਜਲੀ ਘਰ ਹੰਬੜਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਬਿਜਲੀ ਦੀਆਂ ਤਾਰਾਂ ਨੂੰ ਬਾਹਰ ਕਢਿਆ ਜਾਵੇ ਪਰ ਅਧਿਕਾਰੀਆਂ ਵਲੋਂ ਕੁਝ ਵੀ ਨਹੀਂ ਕੀਤਾ ਜਾ ਰਹੀ ਹੈ। ਇਸ ਮੌਕੇ ਤੇ ਸਤਿਸੰਗ ਘਰ ਦੇ ਲੋਕਾਂ ਨੇ ਦੁੱਖ ਪ੍ਰਗਟਾਇਆ ਹੈ। ਪੁਲਿਸ ਨੇ ਮਾਮਲਾ ਦੀ ਜਾਚ ਕਰਦੇ ਲਾਸ਼ਾ ਨੂੰ ਪਰਿਵਾਰਿਕ ਮੈਬਰਾਂ ਨੂੰ ਸੋਪ ਦਿੱਤੀਆਂ ਗਈਆਂ ਹੈ। ਦੱਸ ਦਈਏ ਕਿ ਆਏ ਦਿਨ ਪ੍ਰਸ਼ਾਸ਼ਨ ਦੀ ਲਾਪਰਵਾਹੀ ਕਾਰਨ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ।