ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਦੁੱਖਦਾਈ ਖ਼ਬਰ ਆ ਰਹੀ ਹੈ ਜਿਥੇ 2 ਵੱਖ ਵੱਖ ਭਿਆਨਕ ਸੜਕ ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਧਾਲੀਵਾਲ ਪੁੱਤਰ ਬਹਾਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਜੋਕਿ ਕੈਨੇਡਾ ਵਿੱਚ ਕਾਰ ਹਾਦਸੇ ਵਿੱਚ ਮਾਰੀਆ ਗਿਆ ਸੀ। ਇਹ ਨੌਜਵਾਨਾਂ ਹਰਿਆਣਾ ਦੇ ਪਿੰਡ ਅਲਿਕਾ ਦਾ ਦੱਸਿਆ ਜਾ ਰਿਹਾ ਹੈ। ਇਹ ਆਪਣੀ ਪੜਾਈ ਲਈ ਕੈਨੇਡਾ ਆਇਆ ਸੀ। ਉਸ ਦੀ ਮ੍ਰਿਤਕ ਦੇਹ ਨੂੰ ਜਲਦ ਹੀ ਭਾਰਤ ਭੇਜਿਆ ਜਾਵੇਗਾ ਤਾਂ ਜੋ ਉਸ ਦੇ ਮਾਂਪੇ ਆਖ਼ਿਰੀ ਵਾਰ ਉਸ ਦਾ ਮੂੰਹ ਦੇਖ ਸਕਣ।
ਬ੍ਰਿਟਿਸ਼ ਕੋਲੰਬੀਆ ਵਿਖੇ ਇਕ ਹੋਰ ਨੌਜਵਾਨ ਦੀਸੜਕ ਹਾਦਸੇ ਦੌਰਾਨ ਮੌਤ ਹੋਈ ਹੈ। ਜਿਸ ਦਾ ਨਾਮ ਜਸਕੀਰਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ ਆਪਣੀ ਪੜਾਈ ਲਈ ਕੈਨੇਡਾ ਗਿਆ ਹੋਇਆ ਸੀ। ਮ੍ਰਿਤਕ ਜਸਕੀਰਤ ਸਿੰਘ ਅੰਬਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਸੰਦੀਪ ਦੀ ਕਾਰ ਬੇਕਾਬੂ ਹੋਣ ਕਾਰਨ ਪਲਟਿਆ ਖਾਦੀ ਹੋਈ ਹਾਈਵੇਅ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਜਾ ਚੜੀ ਸੀ। ਲੋਕਾਂ ਵਲੋਂ ਉਸ ਨੂੰ ਮੌਕੇ ਤੇ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।