by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਸੀ। ਹੁਣ ਇਸ ਮਾਮਲੇ 'ਚ ਪੁਲਿਸ ਨੇ 2 ਹੋਰ ਸ਼ੂਟਰਾ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ । ਇਸ ਬਾਰੇ ਪੰਜਾਬ ਦੇ DGP ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਜਲੰਧਰ, ਹੁਸ਼ਿਆਰਪੁਰ ਤੇ ਫਰੀਦਕੋਟ ਦੀ ਪੁਲਿਸ ਨੇ ਸਾਂਝਾ ਅਪ੍ਰੇਸ਼ਨ ਚਲਾ ਕੇ ਦੋਵਾਂ ਸ਼ੂਟਰਾ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਤੇ ਭੁਪਿੰਦਰ ਦੇ ਰੂਪ ਵਿੱਚ ਹੋਈ ਹੈ। ਦੋਵੇ ਹੀ ਸ਼ੂਟਰ ਫਰੀਦਕੋਟ ਦੇ ਥੀਂ ਵਾਲੇ ਦੱਸੇ ਜਾ ਰਹੇ ਹਨ ।