by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਇਕ ਖ਼ਬਰ ਸਾਹਮਣੇ ਆਈ ਹੈ ਜਿਥੇ ਸਰਕਾਰੀ ਸਕੂਲ ਨੇੜੇ ਗਟਰ ਦੀ ਸਫਾਈ ਕਰਨ ਲਈ ਗਏ 2 ਵਿਕਅਤੀਆਂ ਦੀ ਗੈਸ ਚੜਨ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿੰਦੀ ਪੁਰ ਵਿਖੇ ਸੀਵਰੇਜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ।ਇਸ ਦੌਰਾਨ ਪਰਸ਼ੋਤਮ ਤੇ ਸ਼ੁਭਮ ਵਾਸੀ ਉੱਤਰ ਪ੍ਰਦੇਸ਼ ਦੀ ਗਟਰ ਦੀ ਸਫਾਈ ਦੌਰਾਨ ਮੌਤ ਹੋ ਗਈ ਹੈ। ਦੋਵਾਂ ਨੂੰ ਗਟਰ ਦੀ ਗੈਸ ਚੜ ਗਈ ਸੀ। ਜਿਸ ਤੋਂ ਬਾਅਦ ਦੋਵਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਮੌਕੇ 'ਤੇ ਪੁਲਿਸ ਦੀ ਸੂਚਨਾ ਦਿੱਤੀ ਗਈ। ਇਨ੍ਹਾਂ ਨੂੰ ਬਚਾਉਣ ਲਈ ਮਸ਼ੀਨ ਵੀ ਬੁਲਾਈ ਗਈ ਸੀ। ਜਦੋ ਦੋਵਾਂ ਨੂੰ ਗਟਰ ਵਿੱਚੋ ਕਢਿਆ ਗਿਆ ਤਾਂ ਤੁਰਤ ਇਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ।