ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਯੁਕਤ ਅਰਬ ਅਮੀਰਾਤ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਦੀਆਂ 2 ਧੀਆਂ ਲਾਪਤਾ ਹੋ ਗਈਆਂ ਹਨ। ਦੱਸਿਆ ਜਾ ਰਿਹਾ ਕੁੜੀਆਂ ਦੇ ਮਾਪਿਆਂ ਦਾ ਪਿਛਲੇ 1 ਹਫਤੇ ਤੋਂ ਕੁੜੀਆਂ ਨਾਲ ਕੋਈ ਸੰਪਰਕ ਨਹੀ ਹੋ ਰਿਹਾ। ਇਸ ਬਾਰੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਪੋਸਟ ਸਾਂਝੀ ਕੀਤੀ ਗਈ ਹੈ । ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਭਾਰਤ ਸਰਕਾਰ ਆਬੂ ਧਾਬੀ ਨੂੰ ਇਸ ਬਾਰੇ ਸੂਚਿਤ ਕਰਕੇ ਕੁੜੀਆਂ ਦੀ ਜਲਦ ਤੋਂ ਜਲਦ ਜਾਣਕਾਰੀ ਸਾਂਝੀ ਕਰਨ। ਦੱਸਿਆ ਜਾ ਰਿਹਾ ਪੰਜਾਬ ਦੀਆਂ ਦੋਵੇ ਕੁੜੀਆਂ ਦੀ ਪਛਾਣ ਮਨਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਦੇ ਰੂਪ 'ਚ ਹੋਈ ਹੈ। ਇਹ ਦੋਵੇ ਧੀਆਂ 2 ਮਈ 2023 ਨੂੰ ਕੰਮ ਲਈ ਯੂਏਈ ਦੇ ਸ਼ਾਰਜਾਹ ਗਈਆਂ ਸਨ। ਕਰੀਬ ਡੇਢ ਮਹੀਨੇ ਤੋਂ ਦੋਵੇ ਕੁੜੀਆਂ ਆਪਣੇ ਪਰਿਵਾਰਾਂ ਨਾਲ ਗੱਲ ਕਰ ਰਹੀਆਂ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਪਰਿਵਾਰਿਕ ਮੈਬਰਾਂ ਦਾ ਕੋਈ ਸੰਪਰਕ ਨਹੀ ਹੋ ਰਿਹਾ । ਜਿਸ ਕਾਰਨ ਪਰਿਵਾਰ ਚਿੰਤਾ 'ਚ ਹੈ। ਦੋਵਾਂ ਧੀਆਂ ਟੂਰਿਸਟ ਵੀਜ਼ੇ 'ਤੇ ਗਈਆਂ ਸਨ, ਜੋ ਸਿਰਫ਼ 1 ਮਹੀਨੇ ਲਈ ਵੈਧ ਸੀ । ਦੱਸ ਦਈਏ ਕਿ ਦੁਬਈ ਵਿਚ ਲਾਪਤਾ ਹੋਣ ਵਾਲਿਆਂ ਇਹ ਕੋਈ ਪਹਿਲੀਆਂ ਕੁੜੀਆਂ ਨਹੀਂ ਹਨ। ਇਸ ਤੋਂ ਪਹਿਲਾਂ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕਿਆ ਹਨ ।
by jaskamal