ਦਿੱਲੀ,(ਦੇਵ ਇੰਦਰਜੀਤ) :ਹੁਣ ਪੁਲਸ ਵੀ ਕਰ ਰਹੀ ਹੈ ਔਰਤਾਂ ਨਾਲ ਜਾਬਰ ਜਨਾਹ ਹਾਲ ਹੀ ਇਕ ਤਾਜ਼ਾ ਕੇਸ ਸਾਮਣੇ ਆਯਾ ਹੈ ਜਿਸ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਬੁੱਧਵਾਰ ਨੂੰ ਆਪਣੇ ਮੁਖੀ ਖੇਡ ਅਧਿਕਾਰੀ ਡੀਆਈਜੀ ਖਜਾਨ ਸਿੰਘ ਤੇ ਕੋਚ ਇੰਸਪੈਕਟਰ ਸੁਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ। ਮੁੱਢਲੀ ਜਾਂਚ 'ਚ ਉਨ੍ਹਾਂ ਨੇ ਮਹਿਲਾ ਕਰਮੀਆਂ ਦੇ ਜਬਰ ਜਨਾਹ ਦੇ ਦੋਸ਼ੀ ਪਾਇਆ ਗਿਆ ਸੀ।
ਆਈਜੀ ਚਾਰੂ ਸਿਨਹਾ ਦੀ ਅਗਵਾਈ ਵਾਲੀ ਇਕ ਕਮੇਟੀ 'ਚ ਪਾਇਆ ਗਿਆ ਕਿ 30 ਸਾਲਾਂ ਇਕ ਮਹਿਲਾ ਕਾਂਸਟੇਬਲ ਦੁਆਰਾ ਦੋਵੇਂ ਅਧਿਕਾਰੀਆਂ ਖ਼ਿਲਾਫ਼ ਲਾਏ ਗਏ ਜਬਰ ਜਨਾਹ ਦੇ ਦੋਸ਼ 'ਤੇ ਪਹਿਲੀ ਨਜ਼ਰ 'ਚ ਸਹੀ ਹੈ।ਦੇਸ਼ ਦੇ ਸਭ ਤੋਂ ਵੱਡੇ ਅਰਧਸੈਨਿਕ ਬਲ ਦੇ ਮੁਖੀ ਖੇਡ ਅਧਿਕਾਰੀ ਖਜਾਨ ਸਿੰਘ ਨੇ 1986 ਦੇ ਸਿਓਲ ਏਸ਼ੀਆਈ ਖੇਡਾਂ 'ਚ ਸਿਲਵਰ ਮੈਡਲ ਜਿੱਤਿਆ ਸੀ। ਖਜਾਨ ਸਿੰਘ ਨੇ ਇਸ ਤੋਂ ਪਹਿਲਾਂ ਦੋਸ਼ਾਂ ਦਾ ਖੰਡਨ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ 'ਤੇ ਲਾਏ ਦੋਸ਼ ਪੂਰੀ ਤਰ੍ਹਾਂ ਗਲਤ ਹਨ ਤੇ ਉਨ੍ਹਾਂ ਦੀ ਛਵੀ ਖਰਾਬ ਕਰਨ ਲਈ ਲਾਏ ਗਏ ਹਨ।
ਮਹਿਲਾ ਕਾਂਸਟੇਬਲ ਨੇ ਪਿਛਲੇ ਸਾਲ ਦਸੰਬਰ 'ਚ ਦਿੱਲੀ ਦੇ ਬਾਬਾ ਹਰਿਦਾਸ ਥਾਣੇ 'ਚ ਦਰਜ ਸ਼ਿਕਾਇਤ 'ਚ ਦੋਵਾਂ 'ਤੇ ਜਬਰ ਜਨਾਹ ਦਾ ਦੋਸ਼ ਲਾਇਆ ਸੀ। ਸ਼ਿਕਾਇਤ 'ਚ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਹੋਰ ਮਹਿਲਾ ਕਾਂਸਟੇਬਲ ਨਾਲ ਵੀ ਜਬਰ ਜਨਾਹ ਕੀਤਾ ਸੀ।