ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਲਾਂਪੁਰ ਤੋਂ ਇਕ ਮਾਮਲਾ ਸਾਹਮਣੇ ਆਈ ਸੀ ਜਿਥੇ ਇਕ ਥਾਣੇਦਾਰ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਦੱਸ ਦਈਏ ਕਿ ਥਾਣੇਦਾਰ ਹਮੀਰ ਸਿੰਘ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚੋ 2 ਨੌਜਵਾਨਾਂ ਚਤਰਦੀਪ ਸਿੰਘ ਤੇ ਲਖਵੀਰ ਸਿੰਘ ਵਾਸੀ ਜਗਰਾਓ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਨੌਜਵਾਨਾਂ ਤੇ ਇਕ ਥਾਣੇਦਾਰ ਹਮੀਰ ਸਿੰਘ ਨਾਲ ਕੁੱਟਮਾਰ ਤੋਂ ਬਾਅਦ ਵਰਦੀ ਪਾੜਨ ਦੇ ਦੋਸ਼ ਲੱਗੇ ਹਨ। ASI ਹਮੀਰ ਸਿੰਘ ਨੇ ਦੱਸਿਆ ਕਿ ਉਹ ਬਤੋਰ ਡਿਊਟੀ ਅਫ਼ਸਰ ਤਾਇਨਾਤ ਸੀ, ਇਸ ਘਟਨਾ ਦੀ ਜਾਣਕਾਰੀ ਉਸ ਨੇ ਥਾਣੇ ਮੁਨਸ਼ੀ ਨੂੰ ਦਿੱਤੀ। ਜਦੋ ਮੁਨਸ਼ੀ ਮੌਕੇ ਤਾਂ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮਹਿੰਦਰ ਤੇ ਰਿਕਸ਼ਾ ਰੇਹੜੀ ਦਾ ਐਕਸੀਡੈਂਟ ਹੋਇਆ ਸੀ।
ਉਹ ਤੇ ਗੁਰਪ੍ਰੀਤ ਸਿੰਘ ਹਾਦਸਾਗ੍ਰਸਤ ਹੋਇਆ ਗੱਡੀਆਂ ਸਾਈਡ 'ਤੇ ਲਗਵਾ ਰਹੇ ਸੀ। ਜਿਸ ਤੋਂ ਬਾਅਦ ਮਹਿੰਦਰਾ ਦਾ ਡਰਾਈਵਰ ਸੁਨੀਲ ਕੁਮਾਰ ਤੇ ਸਿਕੰਦਰ ਲਾਲ ਵੀ ਮੌਜੂਦ ਸੀ। ਇਨ੍ਹਾਂ ਦੋਨੋ 'ਚੋ 2 ਵਿਅਕਤੀਆਂ ਦੇ ਗਲ ਪਾ ਗਏ । ਜਿਸ ਵਿੱਚ ਇਕ ਵਿਅਕਤੀ ਚਤਰਦੀਪ ਸਿੰਘ ਸੀ, ਉਸ ਨੇ ਮੈਨੂੰ ਗਲੇ ਤੋਂ ਫੜ ਲਿਆ ਤੇ ਵਰਦੀ ਦਾ ਬਟਨ ਤੋੜ ਦਿੱਤਾ ਤੇ ਆਪਣੇ ਹੱਥ ਵਿੱਚ ਫੜੀ ਕੱਚ ਦੀ ਬੋਤਲ ਉਸ ਦੇ ਖੱਬੇ ਹੱਥ ਤੇ ਮਾਰੀ।
ਜਿਸ ਨਾਲ ਉਸ ਦੀਆ ਉਗਲਾਂ ਤੇ ਸਟਾ ਲੱਗਿਆ ਹਨ। ਥਾਣੇਦਾਰ ਹਮੀਰ ਸਿੰਘ ਅਨੁਸਾਰ ਇਹ ਵਿਅਕਤੀ ਗਾਲ੍ਹਾਂ ਕਢਦੇ ਆਪਣੀ ਸਵਿਫਟ ਡਿਜ਼ਾਇਰ ਗੱਡੀ ਵਿੱਚ ਭੱਜ ਗਏ ਜਦੋ ਘਟਨਾ ਵਾਲਿਆਂ ਦੋਵੇ ਗੱਡੀਆਂ ਥਾਣੇ ਆਇਆ ਤਾਂ 2 ਵਿਅਕਤੀ ਪਹਿਲਾ ਹੀ ਥਾਣੇ ਵਿੱਚ ਬੈਠੇ ਹੋਏ ਸੀ। ਜਿਨ੍ਹਾਂ ਨੇ ਮੈਨੂੰ ਦੇਖ ਕੇ ਕਾਫੀ ਗਾਲ੍ਹਾਂ ਕਢਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ 2 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਹੈ ।