by vikramsehajpal
ਚਾਉਕੇ (ਦੇਵ ਇੰਦਰਜੀਤ) -ਨਗਰ ਪੰਚਾਇਤ ਚਾਉਕੇ ਦੇ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਸੂਚਨਾ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੇ ਮੋਬਾਇਲ ਉਪਰ ਦੱਸਣ ਮੁਤਾਬਕ ਜਸਨਪ੍ਰੀਤ ਸਿੰਘ 18 ਸਾਲ ਪੁੱਤਰ ਗੁਰਮੇਲ ਸਿੰਘ ਵਾਸੀ ਚਾਉਕੇ ਅੱਜ ਸਵੇਰੇ 9 ਵਜੇ ਟਰੇਨ ਰਾਹੀਂ ਦਿੱਲੀ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਸਮਰਥਨ ਲਈ ਪੁੱਜਾ ਪਰ ਦੁਪਹਿਰ ਤੋਂ ਬਾਅਦ ਉਸ ਨੂੰ ਹਾਰਟ ਅਟੈਕ ਆ ਗਿਆ, ਜਿਸ ਨੂੰ ਪੀ.ਜੀ.ਆਈ ਰੋਹਤਕ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਯੂਨੀਅਨ ਆਗੂਆਂ ਨੇ ਸਰਕਾਰ ਕੋਲੋਂ 10 ਲੱਖ ਰੁਪਏ, ਕਿਸਾਨ ਦਾ ਸਾਰਾ ਕਰਜ਼ਾ ਮੁਆਫ ਅਤੇ ਘਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਲਈ ਅਪੀਲ ਕੀਤੀ।