ਸਕਾਰਬੋਰੋਘ ਵਿਚ ਵਾਹਨ ਨਾਲ ਟਕਰਾ ਕੇ 17 ਸਾਲਾਂ ਲੜਕੇ ਦੀ ਮੌਤ

by mediateam

ਰਾਤ ਨੂੰ ਸਕਾਰਬੋਰੋਘ ਵਿੱਚ ਇੱਕ ਵਾਹਨ ਨਾਲ ਟੱਕਰਾਉਨ ਤੋਂ ਬਾਅਦ ਇੱਕ 17 ਸਾਲਾ ਲੜਕੇ ਦੀ ਮੌਤ ਹੋ ਗਈ, ਪੁਲਿਸ ਨੂੰ ਸਕਾਰਬੋਰੋਘ ਦੇ ਲੌਰੈਂਸ ਐਵੀਨਿਊ ਦੇ ਦੱਖਣੀ ਪਾਸੇ, ਸਕਾਰਬੋਰੋਘ ਗੋਲਫ ਕਲੱਬ ਰੋਡ ਅਤੇ ਕਨਫੈਡਰੇਸ਼ਨ ਡ੍ਰਾਈਵ ਦੇ ਕੋਲ ਸਵੇਰੇ ਤਕਰੀਬਨ 8:15 ਵਜੇ ਦੇ ਨੇੜੇ ਬੁਲਾਇਆ ਗਿਆ।

ਇਹ ਕਿਸ਼ੋਰ ਲੜਕਾ ਸਕਾਰਬੋਰੋਘ ਗੋਲਫ ਕਲੱਬ ਵਾਲੀ ਸੜਕ ਪਾਰ ਕਰ ਰਿਹਾ ਸੀ ਤਾਂ ਦੱਖਣ ਵੱਲੋਂ ਆਉਣ ਵਾਲੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤਾ, ਪੁਲਿਸ ਨੂੰ ਜਦ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਉਹ ਜਲਦ ਹੀ ਘਟਨਾਸਥਲ ਦੇ ਉੱਤੇ ਪੁੱਜੇ ਅਤੇ ਉਹਨਾਂ ਨੇ ਦੇਖਿਆ ਕਿ ਮੁੰਡੇ ਨੂੰ ਗੰਭੀਰ ਸੱਟਾਂ ਆਈਆਂ ਸਨ, ਜਦ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਤਾਂ ਉਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।