ਪੁਣੇ ਵਿੱਚ ਭਾਰੀ ਮੀਹ ਤੋਂ ਬਾਅਦ ਕੰਧ ਡਿੱਗੀ – 17 ਦੀ ਮੌਤ

by mediateam

ਕੋਂਧਵਾ , 29 ਜੂਨ ( NRI MEDIA )

ਮਹਾਂਰਾਸ਼ਟਰ ਦੇ ਪੁਣੇ ਵਿੱਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ , ਕੋਂਧਵਾ ਇਲਾਕੇ 'ਚ ਇਕ ਕੰਧ ਡਿੱਗਣ ਦੇ ਨਾਲ 17 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 2 ਲੋਕ ਗੰਭੀਰ ਰੂਪ' ਨਾਲ ਜ਼ਖ਼ਮੀ ਹੋਏ ਹਨ , ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ , ਬਚਾਅ ਦਾ ਕੰਮ ਜਾਰੀ ਹੈ ਅਤੇ ਮੌਕੇ 'ਤੇ ਐਨਡੀਆਰਐਫ ਦੀ ਟੀਮ ਵੀ ਪਹੁੰਚੀ ਹੈ |


ਖਬਰਾਂ ਮੁਤਾਬਕ  ਕੋਂਧਵਾ ਇਲਾਕੇ 'ਚ ਝੁੱਗੀਆਂ ਦੇ ਉਪ ਇਕ ਕੰਧ ਡਿੱਗੀ ਜਿਸ ਨਾਲ ਇਹ ਹਾਦਸਾ ਵਾਪਰਿਆ , ਹੁਣ ਵੀ ਮਲਬੇ ਵਿਚ 3 ਲੋਕ ਫਸੇ ਹੋਏ ਹਨ , ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ. ਕੁੱਲ 15 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ , ਚਸ਼ਮਦੀਦਾਂ ਨੇ ਦਸਿਆ ਕਿ 60 ਫੁੱਟ ਚੌੜੇ ਕੰਪਾਊਂਡ ਦੀ ਕੰਧ ਨਾਲ ਲਗਦੀਆਂ ਝੂਗੀਆਂ ਉੱਤੇ ਡਿੱਗੀ ਜਿਸ ਨਾਲ  ਝੂਗੀਆਂ ਵਿਚ ਸੁੱਤੇ ਕਈ ਲੋਕ ਦੱਬੇ ਗਏ , ਫਾਇਰ ਵਿਭਾਗ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ 4 ਬਚੇ ਵੀ ਮਾਰੇ ਗਏ ਹਨ , ਗੰਭੀਰ ਰੂਪ ਨਾਲ ਜ਼ਖਮੀ ਦੋ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ |

ਘਟਨਾ ਦੇ ਬਾਰੇ ਪੁਣੇ ਦੀ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ 'ਭਾਰੀ ਵਰਖਾ ਕਾਰਨ ਕੰਧ ਡਿੱਗੀ ਹੈ , ਇਸ ਘਟਨਾ ਤੋਂ ਬਾਅਦ ਸ਼ੁਰੂਆਤੀ ਜਾਂਚ ਵਿੱਚ ਕੰਸਟਰਕਟਰ ਕੰਪਨੀ ਦੀ ਗੜਬੜੀ ਸਾਹਮਣੇ ਆ ਰਹੀ ਹੈ ,15 ਲੋਕਾਂ ਦੀ ਮੌਤ ਕੋਈ ਛੋਟੀ ਘਟਨਾ ਨਹੀਂ ਹੈ , ਮ੍ਰਿਤਕਾਂ ਵਿੱਚ ਜਿਆਦਾਤਰ ਬਿਹਾੜ ਅਤੇ ਬੰਗਾਲ ਦੇ ਲੋਕ ਹਨ , ਪੀੜਿਤਾਂ ਨੂੰ ਹਰਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ |