ਭਾਰਤ-ਪਾਕਿ ਸਰਹੱਦ ‘ਤੇ 16.47 ਕਿੱਲੋ ਹੈਰੋਇਨ ਫੜੀ, ਨਸ਼ਾ ਤਸਕਰੀ ਦੇ ਮਡਿਊਲ ਦਾ ਪਰਦਾਫਾਸ਼, 7 ਕਾਬੂ

by nripost

ਫਾਜ਼ਿਲਕਾ : (ਹਰਮੀਤ)- ਭਾਰਤ-ਪਾਕਿ ਸੀਮਾ 'ਤੇ ਸਾਂਝੇ ਅਪ੍ਰੇਸ਼ਨ ਵਿੱਚ 16.57 ਕਿਲੋਗ੍ਰਾਮ ਹੈਰੋਇਨ ਫੜੀ ਗਈ ਹੈ। ਨਾਲ ਹੀ 7 ਤਸਕਰ ਵੀ ਗ੍ਰਿਫ਼ਤਾਰ ਕੀਤੇ ਗਏ ਹਨ

BSF ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਅੰਤਰਰਾਸ਼ਟਰੀ ਨਸ਼ਾ ਤਸਕਰੀ ਖਿਲਾਫ਼ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਨਸ਼ਾ ਤਸਕਰੀ ਦਾ ਲੱਕ ਤੋੜਦੇ ਹੋਏ ਭਾਰਤ-ਪਾਕਿ ਸੀਮਾ 'ਤੇ ਸਾਂਝੇ ਅਪ੍ਰੇਸ਼ਨ ਵਿੱਚ 16.57 ਕਿਲੋਗ੍ਰਾਮ ਹੈਰੋਇਨ ਫੜੀ ਗਈ ਹੈ, ਨਾਲ ਹੀ 7 ਤਸਕਰ ਵੀ ਗ੍ਰਿਫ਼ਤਾਰ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਪਾਕਿ ਤਸਕਰਾਂ ਵਲੋਂ ਕੌਮਾਂਤਰੀ ਸਰਹੱਦ ਰਾਹੀਂ ਨਸ਼ੀਲੇ ਪਦਾਰਥ ਦੀ ਤਸਕਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਿਸ ਦੀ ਕੜੀ ਤਹਿਤ ਪਾਕਿ ਵਾਲੇ ਪਾਸਿਓ ਗੁਰਦਾਸਪੁਰ 'ਚ ਬਾਰਡਰ ਆਊਟ ਪੋਸਟ ਚੰਦੂ ਵਡਾਲਾ ਅਧੀਨ ਤਸਕਰਾਂ ਵਲੋਂ ਕੌਮਾਂਤਰੀ ਸਰਹੱਦ ਰਾਹੀਂ ਭਾਰਤ ਭੇਜੀ ਗਈ ਹੈਰੋਇਨ 11 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਦੱਸੀ ਜਾ ਰਹੀ ਹੈ। ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਬਰਾਮਦਗੀ ਹੋਈ ਹੈ। ਇਸੇ ਰਾਤ ਕੌਮਾਂਤਰੀ ਸਰਹੱਦ 'ਤੇ ਡਰੋਨ ਦੀ ਗਤੀਵਿਧੀ ਵੀ ਹੋਈ।

ਫਾਜ਼ਿਲਕਾ 'ਚ ਹੈਰੋਇਨ, ਡਰੱਗ ਮਨੀ ਤੇ ਕਾਰਤੂਸਾਂ ਸਮੇਤ 7 ਗ੍ਰਿਫ਼ਤਾਰ

ਪੁਲਿਸ ਜਾਣਕਾਰੀ ਅਨੁਸਾਰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ 5.47 ਕਿਲੋਗ੍ਰਾਮ ਸ਼ੁੱਧ ਗ੍ਰੇਡ ਹੈਰੋਇਨ, 1.7 ਲੱਖ ਰੁਪਏ ਦੀ ਨਸ਼ੀਲੇ ਪਦਾਰਥ ਅਤੇ 40 ਕਾਰਤੂਸ ਬਰਾਮਦ ਕੀਤੇ ਗਏ ਹਨ।

ਪੁਲਿਸ ਵੱਲੋਂ ਇਸ ਦੌਰਾਨ 7 ਨਸ਼ਾ ਤਸਕਰ ਵੀ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਬਾਰੇ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਸਥਿਤ ਸਮੱਗਲਰ ਦੇ ਸੰਪਰਕ ਵਿੱਚ ਸਨ।