by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਟਵਿੱਟਰ 'ਤੇ ਉਪਭੋਗਤਾਵਾਂ ਦੀ ਗੋਪਨੀਯਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਕਾਰਨ ਟਵਿਟਰ 'ਤੇ 15 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਅਮਰੀਕੀ ਕੰਪਨੀ 'ਤੇ ਨਿਆਂ ਵਿਭਾਗ 'ਤੇ ਸੰਘੀ ਵਪਾਰ ਕਮਿਸ਼ਨ ਨੇ ਟਵਿਟਰ ਨਾਲ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ। ਰੈਗੂਲੇਟਰਾਂ ਦਾ ਦੋਸ਼ ਹੈ ਕਿ ਟਵਿੱਟਰ ਨੇ ਆਪਣੇ ਉਪਭੋਗਤਾਵਾਂ ਨੂੰ ਧੋਖਾ ਦੇ ਕੇ 2011 ਦੇ FTC ਆਦੇਸ਼ ਦੀ ਉਲੰਘਣਾ ਕੀਤੀ ਹੈ। ਇਸ ਹੁਕਮ ਮੁਤਾਬਕ ਕੰਪਨੀਆਂ ਵੱਲੋਂ ਉਪਭੋਗਤਾਵਾਂ ਦੇ ਡੇਟਾ ਅਤੇ ਨਿੱਜੀ ਵੇਰਵੇ ਨੂੰ ਗੁਪਤ 'ਤੇ ਸੁਰੱਖਿਅਤ ਰੱਖਿਆ ਜਾਂਦਾ ਹੈ।