by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਵਿਖੇ ਇੱਕ 15 ਸਾਲ ਦੇ ਲੜਕੇ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੱਜਣ ਕੁਮਾਰ ਨਾਮਕ ਲੜਕਾ ਜੋ ਆਪਣੇ ਤਿੰਨ ਹੋਰ ਸਾਥੀਆਂ ਨਾਲ ਨਹਿਰ ’ਚ ਨਹਾਉਣ ਗਿਆ ਸੀ ਜਿਥੇ ਨਹਾਉਦੇ ਸਮੇਂ ਉਨ੍ਹਾਂ ਵੱਲੋਂ ਸ਼ਰਤ ਲਗਾ ਕੇ ਨਹਿਰ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਪਾਰ ਕਰਨ ਲਈ ਛਲਾਂਗ ਲਗਾਈ ਗਈ।
ਇਸ ਦੋਰਾਨ ਬਾਕੀ ਬੱਚੇ ਤਾਂ ਨਹਿਰ ਪਾਰ ਕਰ ਗਏ ਪਰ ਸੱਜਣ ਦਾ ਸਾਹ ਫੁੱਲਣ ਕਾਰਨ ਰਸਤੇ ਵਿੱਚ ਹੀ ਰਹਿ ਗਿਆ ਜਿਸ ਕਾਰਨ ਉਹ ਡੁੱਬ ਗਿਆ ।ਉਸਦੇ ਸਾਥੀਆਂ ਨੇ ਦੱਸਿਆ ਕਿ ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪਰ ਪਾਣੀ ਦੇ ਤੇਜ਼ ਬਹਾਵ ਨਾਲ ਵਹਿ ਗਿਆ ਅਤੇ ਉਸ ਦੀ ਮੌਤ ਹੋ ਗਈ।