ਮੁੰਬਈ (ਦੇਵ ਇੰਦਰਜੀਤ) : ਕੋਰੋਨਾ ਸੰਕਟ ਵਿਚਾਲੇ ਮਹਾਰਾਸ਼ਟਰ ਸਰਕਾਰ ਨੇ ਅਕਾਦਮਿਕ ਸਾਲ 2021-22 ਲਈ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਵਿਦਿਅਕ ਸਾਲ ਵਿੱਚ 15% ਫੀਸ ਕਟੌਤੀ ਕੀਤੀ ਜਾਵੇਗੀ।
ਕੋਵਿਡ ਕਾਲ ਵਿੱਚ ਮਾਤਾ-ਪਿਤਾ ਦੇ ਸਾਹਮਣੇ ਆਰਥਿਕ ਸੰਕਟ ਨੂੰ ਵੇਖਦੇ ਹੋਏ ਸੂਬਾ ਸਰਕਾਰ ਵਲੋਂ ਫੀਸ ਕਟੌਤੀ ਦਾ ਇਹ ਫ਼ੈਸਲਾ ਲਿਆ ਗਿਆ ਹੈ। ਨਵੇਂ ਹੁਕਮ ਤੋਂ ਬਾਅਦ ਹੁਣ ਤੱਕ ਜਿਨ੍ਹਾਂ ਮਾਪਿਆਂ ਨੇ ਪਹਿਲਾਂ ਹੀ ਫੀਸ ਜਮਾਂ ਕਰ ਦਿੱਤੀ ਹੈ, ਉਨ੍ਹਾਂ ਨੂੰ ਅਗਲੇ ਮਹੀਨੇ ਪੂਰੀ ਤਰ੍ਹਾਂ ਜਾਂ ਤਿੰਨ ਹਿੱਸਿਆਂ ਵਿੱਚ ਵਾਪਸ ਦਿੱਤਾ ਜਾਣਾ ਹੋਵੇਗਾ ਜਾਂ ਫਿਰ ਅਗਲੇ ਸਾਲ ਦੀ ਫੀਸ ਵਿੱਚ ਐਡਜਸਟ ਕੀਤਾ ਜਾਣਾ ਚਾਹੀਦਾ ਹੈ।
ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਸਕੂਲ ਨੂੰ ਕਿਸੇ ਵੀ ਤਰ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਵਿੱਚ ਸ਼ਾਮਲ ਹੋਣ ਤੋਂ ਨਹੀਂ ਰੋਕਣਾ ਚਾਹੀਦਾ ਹੈ। ਨਾਲ ਹੀ ਜੇਕਰ ਉਹ ਫੀਸ ਦਾ ਭੁਗਤਾਨ ਕਰਨ ਵਿੱਚ ਅਸਮਰਥ ਹੈ ਤਾਂ ਵੀ ਪ੍ਰੀਖਿਆ ਦੇਣ ਦਿਓ।
ਪਹਿਲਾਂ 28 ਜੁਲਾਈ ਨੂੰ ਮਹਾਰਾਸ਼ਟਰ ਕੈਬਨਿਟ ਦੀ ਬੈਠਕ ਵਿੱਚ ਸੂਬੇ ਦੇ ਨਿੱਜੀ ਸਕੂਲਾਂ ਲਈ 15 ਫ਼ੀਸਦੀ ਫੀਸ ਵਿੱਚ ਕਟੌਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ।ਮਹਾਰਾਸ਼ਟਰ ਕੈਬਨਿਟ ਨੇ ਤੱਦ ਫ਼ੈਸਲਾ ਲਿਆ ਸੀ ਕਿ ਫੀਸ ਭੁਗਤਾਨ ਦਾ ਢਾਂਚਾ ਅਜਿਹਾ ਹੋਵੇ ਕਿ ਕੋਈ ਵੀ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਾ ਰਹੇ। ਲੰਬੇ ਸਮੇਂ ਤੋਂ ਮਾਤਾ-ਪਿਤਾ ਤੋਂ ਇਹ ਚਿੰਤਾ ਜਤਾਈ ਜਾ ਰਹੀ ਸੀ ਕਿ ਕਈ ਨਿੱਜੀ ਸੰਸਥਾਨ ਮਹਾਮਾਰੀ ਦੌਰਾਨ ਵੀ ਮੁਨਾਫਾ ਕਮਾ ਰਹੇ ਹਨ ਜਦੋਂ ਕਿ ਇਸ ਦੀ ਵਜ੍ਹਾ ਨਾਲ ਕਈ ਮਾਤਾ-ਪਿਤਾ ਦੇ ਸਾਹਮਣੇ ਵਿੱਤੀ ਸੰਕਟ ਨੇ ਹਾਲਤ ਨੂੰ ਹੋਰ ਖ਼ਰਾਬ ਕਰ ਦਿੱਤਾ।