by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਨ 'ਚ ਮੋਹਲੇਧਾਰ ਮੀਂਹ ਕਾਰਨ ਹੋਏ ਕਈ ਹਾਦਸਿਆਂ 'ਚ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋਰ ਲਾਪਤਾ ਦੱਸੇ ਜਾ ਰਹੇ ਹਨ। ਫੁਜਿਆਨ ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ 2 ਇਮਾਰਤਾਂ ਢਹਿ ਗਈਆਂ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ।
ਯੂਨਾਨ ਸੂਬੇ ਵਿੱਚ 5 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 3 ਲਾਪਤਾ ਹਨ। ਗੁਆਂਗਸ਼ੀ ਖੇਤਰ ਵਿਚ ਸ਼ਿਨਚੇਂਗ ਕਾਉਂਟੀ 'ਚ 3 ਬੱਚੇ ਹੜ੍ਹ ਦੇ ਪਾਣੀ ਵਿੱਚ ਵਹਿ ਗਏ, ਜਿਨ੍ਹਾਂ 2 ਦੋ ਦੀ ਮੌਤ ਹੋ ਗਈ ਅਤੇ 1 ਨੂੰ ਬਚਾਅ ਲਿਆ ਗਿਆ। ਚੱਕਰਵਾਤ ਕਾਰਨ ਯੂਨਾਨ ਸੂਬੇ ਦੀ ਕਿਊਬੇਈ ਕਾਉਂਟੀ ਵਿੱਚ ਸੜਕਾਂ, ਪੁਲਾਂ, ਦੂਰਸੰਚਾਰ ਅਤੇ ਬਿਜਲੀ ਪਲਾਂਟਾਂ ਨੂੰ ਨੁਕਸਾਨ ਪਹੁੰਚਿਆ ਹੈ।