KBC ‘ਚ 14 ਸਾਲਾ ਜਪਸਿਮਰਨ ਨੇ ਜਿੱਤੇ 50 ਲੱਖ ਰੁਪਏ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੀ ਰਹਿਣ ਵਾਲੀ 14 ਸਾਲਾ ਜਪਸਿਮਰਨ ਨੇ KBC ਜੂਨੀਅਰ ਵਿੱਚ 50 ਲੱਖ ਰੁਪਏ ਜਿੱਤ ਕੇ ਜਲੰਧਰ ਦਾ ਨਾਮ ਰੋਸ਼ਨ ਕੀਤਾ ਹੈ। 'ਕੌਣ ਬਣੇਗਾ' ਕਰੋੜਪਤੀ 'ਚ ਜਿੱਤਣ ਤੋਂ ਬਾਅਦ ਜਪਸਿਮਰਨ ਦਾ ਜਲੰਧਰ ਵਾਸੀਆਂ ਨੇ ਧੂਮਧਾਮ ਨਾਲ ਸਵਾਗਤ ਕੀਤਾ । ਪਰਿਵਾਰਕ ਮੈਬਰਾਂ ਨੇ ਕਿਹਾ ਕਿ ਕੌਣ ਬਣੇਗਾ ਕਰੋੜਪਤੀ ਦੀ ਹਾਟ ਸੀਟ 'ਤੇ ਬੈਠ ਕੇ ਉਨ੍ਹਾਂ ਦੀ ਧੀ ਨੇ ਹਿੰਮਤ ਤੇ ਆਤਮਵਿਸ਼ਵਾਸ ਨਾਲ ਜਵਾਬ ਦਿੱਤੇ ਹਨ। ਜਿਸ ਤੋਂ ਬਾਅਦ ਉਸ ਨੂੰ 50 ਲੱਖ ਰੁਪਏ ਇਨਾਮ ਦੇ ਰੂਪ 'ਚ ਮਿਲੇ ਹਨ।

ਜਦੋ ਉਹ 18 ਸਾਲਾ ਦੀ ਹੋਵੇਗੀ ਤਾਂ ਪੈਸੇ ਉਸ ਦੇ ਅਕਾਊਂਟ ਵਿੱਚ ਟਰਾਂਸਫਰ ਹੋ ਜਾਣਗੇ । ਜਪਸਿਮਰਨ ਨੇ ਪਿਤਾ ਨੇ ਕਿਹਾ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੇ ਨਾਲ - ਨਾਲ ਪੂਰੇ ਜਲੰਧਰ ਦਾ ਨਾਂ ਰੋਸ਼ਨ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਅਮਿਤਾਭ ਬੱਚਨ ਨੇ ਜਦੋ ਉਨ੍ਹਾਂ ਦੀ ਧੀ ਕੋਲੋਂ ਪੁੱਛਿਆ ਕਿ ਉਹ ਸਭ ਤੋਂ ਜ਼ਿਆਦਾ ਪਿਆਰ ਕਿਸ ਨੂੰ ਕਰਦੀ ਹੈ ਤਾਂ ਉਸ ਨੇ ਜਵਾਬ ਦਿੱਤਾ ਆਪਣੀ ਦਾਦੀ ਮਨਜੀਤ ਕੌਰ ਨੂੰ । ਜਪਸਿਮਰਨ ਨੇ ਕਿਹਾ ਕਿ ਉਸ ਨੇ KBC ਵਿੱਚ ਪਹੁੰਚਣ ਲਈ ਕਾਫੀ ਮਿਹਨਤ ਕੀਤੀ ਤੇ ਉਹ ਇਸ ਪੈਸਿਆਂ ਨਾਲ ਆਪਣੀ ਦਾਦੀ ਦੇ ਗੋਡਿਆਂ ਦਾ ਇਲਾਜ ਕਰਵਾਏਗੀ।